ਪੰਜਾਬੀ

ਵਾਰਡ ਨੰਬਰ 79 ‘ਚ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਬਜੁ਼ਰਗਾਂ ਲਈ ਸਮਰਪਿਤ

Published

on

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵੱਲੋਂ 21 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਵੇਂ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਮੁੰਕਮਲ ਹੋਣ ‘ਤੇ ਅੱਜ ਬਜ਼ੁਰਗਾਂ ਲਈ ਸਮਰਪਿਤ ਕੀਤਾ ਗਿਆ। ਇਹ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਵਾਰਡ ਨੰਬਰ 79 ਬਲੋਕੇ ਰੋਡ, ਹੈਬੋਵਾਲ ਵਿਖੇ ਉਸਾਰਿਆ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬੱਗਾ ਨੇ ਕਿਹਾ ਕਿ ਇਸ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ  ਬਜ਼ੁਰਗ ਲੋਕਾਂ ਲਈ ਹਰ ਕਿਸਮ ਦੀਆਂ ਕਲਾ ਸਹੂਲਤਾਂ ਨਾਲ ਲੈਸ ਹੈ ਜਿੱਥੇ ਉਹ ਆਪਣਾ ਕੀਮਤੀ ਸਮਾਂ ਬਿਤਾ ਸਕਣਗੇ। ਇਸ ਮੌਕੇ ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਆਧੁਨਿਕ ਫਰਨੀਚਰ ਦੇ ਨਾਲ ਹੋਰ ਅਜਿਹੀਆਂ ਸਹੂਲਤਾਂ ਵੀ ਸੀਨੀਅਰ ਸਿਟੀਜ਼ਨਜ਼ ਨੂੰ ਵੱਖਰੇ ਤੌਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।

Facebook Comments

Trending

Copyright © 2020 Ludhiana Live Media - All Rights Reserved.