ਧਰਮ

ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਸ਼ੁਰੂ, ਕੱਢੀ ਗਈ ਪਹਿਲੀ ਕਲਸ਼ ਯਾਤਰਾ

Published

on

ਸ੍ਰੀਮਦ ਭਾਗਵਤ ਕਥਾ ਗਿਆਨ ਯੱਗ, ਦੁੱਗਰੀ ਫੇਜ਼ 1, ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਪ੍ਰਧਾਨ ਰਮੇਸ਼ ਗਰਗ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ। ਇਸ ਮੌਕੇ ਕਥਾਵਾਚਕ ਰਵੀਨੰਦਨ ਸ਼ਾਸਤਰੀ ਦੀ ਅਗਵਾਈ ‘ਚ ਪਹਿਲੀ ਕਲਸ਼ ਯਾਤਰਾ ਕੱਢੀ ਗਈ, ਜਿਸ ‘ਚ ਕਰੀਬ 75 ਔਰਤਾਂ ਨੇ ਸਿਰ ‘ਤੇ ਕਲਸ਼ ਚੁੱਕ ਕੇ ਯਾਤਰਾ ‘ਚ ਹਿਸਾ ਲਿਆ।

ਇਹ ਕਲਸ਼ ਯਾਤਰਾ ਮੰਦਰ ਤੋਂ ਸ਼ੁਰੂ ਹੋਕੇ ਮੰਦਰ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਵਾਪਸ ਮੰਦਰ ਵਿੱਚ ਸਮਾਪਤ ਹੋਈ। ਮੰਦਿਰ ਦੇ ਪਾਰਕ ਵਿੱਚ ਇਲਾਕਾ ਵਾਸੀਆਂ ਵੱਲੋਂ ਕਲਸ਼ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

ਕਲਸ਼ ਯਾਤਰਾ ਦੀ ਸਮਾਪਤੀ ਤੋਂ ਬਾਅਦ ਕਥਾਵਾਚਕ ਰਵੀਨੰਦਨ ਸ਼ਾਸਤਰੀ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਆਪਣੇ ਆਪ ਵਿੱਚ ਰਾਧਾ ਅਤੇ ਕ੍ਰਿਸ਼ਨ ਜੀ ਹਨ। ਭਾਗਵਤ ਦੇ ਸਾਰੇ ਅੱਖਰ ਕਾਲੇ ਹਨ ਅਤੇ ਜੋ ਕਾਲੇ ਹਨ ਉਹ ਸ਼੍ਰੀ ਕ੍ਰਿਸ਼ਨ ਜੀ ਹਨ ਅਤੇ ਜੋ ਚਿੱਟੇ ਹਨ ਉਹ ਰਾਧਾ ਜੀ ਹਨ।

ਇਸ ਮੌਕੇ ਮੰਦਰ ਕਮੇਟੀ ਦੇ ਮੁਖੀ ਰਮੇਸ਼ ਗਰਗ ਨੇ ਦੱਸਿਆ ਕਿ ਸ੍ਰੀਮਦ ਭਾਗਵਤ ਕਥਾ 4 ਸਤੰਬਰ ਤੱਕ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗੀ। ਇਸ ਮੌਕੇ ਜਗਨਨਾਥ ਬੱਤਾ, ਨਰੇਸ਼ ਬੱਤਾ, ਰਾਜ ਕੁਮਾਰ ਸ਼ਰਮਾ, ਲਲਿਤ ਸੂਦ, ਮਹਿੰਦਰ ਬੱਤਾ, ਵਿਨੋਦ ਮੰਗਲ, ਹਰੀਦੇਵ ਜੋਸ਼ੀ, ਵਿਸ਼ਾਲ ਗੋਇਲ, ਗਿਰਧਰ ਸ਼ਰਮਾ, ਸੀਐਲ ਗਰਗ, ਰਾਜੇਸ਼ ਮਹਾਜਨ, ਅਸ਼ੋਕ ਗਰਗ, ਰਵਿੰਦਰ ਕਪੂਰ, ਮੋਹਨ ਬਾਤਿਸ਼, ਸੁਰਿੰਦਰ ਨਈਅਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.