ਖੇਡਾਂ

ਸਪਰਿੰਗ ਡੇਲ ਦੇ ਤਾਈਕਵਾਂਡੋ ਦੇ ਖਿਡਾਰੀ ਰਾਜ ਪੱਧਰ ‘ਤੇ ਹੋਣ ਵਾਲੇ ਮੁਕਾਬਲੇ ਲਈ ਚੁਣੇ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਬੱਚਿਆਂ ਨੇ ਤਾਈਕਵਾਂਡੋ’ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਆਪਣਾ,ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਬੁਲੰਦੀਆਂ ‘ਤੇ ਪਹੁੰਚਿਆ। ਸਕੂਲ ਦੇ ਇਹ ਬੱਚੇ ਹੁਣ ਰਾਜ ਪੱਧਰ ‘ਤੇ ਹੋਣ ਵਾਲੇ ਮੁਕਾਬਲੇ ਲਈ ਚੁਣੇ ਗਏ ਹਨ। ਸਕੂਲ ਦੇ ਬੱਚਿਆਂ ਨੇ ਪਹਿਲੇ ਜ਼ਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲੇ ਵਿੱਚ ਆਪਣੀ ਧਾਕ ਜਮਾਈ। ਇਹ ਮੁਕਾਬਲਾ ਤਾਈਕਵਾਂਡੋ ਐਸੋਸੀਏਸ਼ਨ ਆਫ਼ ਲੁਧਿਆਣਾ ਐਫ਼ੀਲੀਏਟਡ ਟੂ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੁਆਰਾ ਅਯੋਜਿਤ ਕੀਤਾ ਗਿਆ।

ਸਕੂਲ ਦੇ ਖਿਡਾਰੀ ਅਨਮੋਲ ਕੁਮਾਰ, ਅਕਾਸ਼ ਕੁਮਾਰ ਅਤੇ ਦਮਨਪ੍ਰੀਤ ਕੌਰ ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀ ਰਾਜ ਪੱਧਰ ਲਈ ਵੀ ਚੁਣੇ ਗਏ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਬੱਚਿਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਤੇ ਰਾਜ ਪੱਧਰ ‘ਤੇ ਹੋਣ ਵਾਲ਼ੇ ਮੁਕਾਬਲੇ ਲਈ ਆਪਣੀਆਂ ਸ਼ੁਭ-ਇੱਛਾਵਾਂ ਵੀ ਦਿੱਤੀਆਂ।

Facebook Comments

Trending

Copyright © 2020 Ludhiana Live Media - All Rights Reserved.