ਪੰਜਾਬੀ

ਸਪਰਿੰਗ ਡੇਲ ਦੇ ਚੇਅਰਪਰਸਨ ਨੂੰ ਅਧਿਆਪਕ ਸਨਮਾਨ ਚਿੰਨ੍ਹ ਨਾਲ ਕੀਤਾ ਸਨਮਾਨਿਤ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੂੰ ਸਿੱਖਿਆ ਖ਼ੇਤਰ ਵਿੱਚ ਸ਼ਲਾਘਾਯੋਗ ਅਤੇ ਉੱਚ- ਪਾਇਦਾਨ ਦੇ ਉਪਰਾਲੇ ਕਰਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ 50ਵੀਂ ਵਰ੍ਹੇਂ ਗੰਢ ਦੇ ਮੌਕੇ ‘ਤੇ ਅਯੋਜਿਤ ਅਧਿਆਪਕ ਸਨਮਾਨ ਸਮਾਗਮ ਵਿੱਚ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਸਨਮਾਨ ਵਜੋਂ ਨਵਾਜਿਆ ਗਿਆ। ਇਸ ਦੇ ਨਾਲ਼ ਹੀ ਡਾ. ਦਲਜੀਤ ਸਿੰਘ (ਯੂਕੇ) ਦੁਆਰਾ ਰਚਿਤ ਪੁਸਤਕ ”ਇਸੁ ਮਨ ਕਉ ਕੋਈ ਖੋਜਹੁ ਭਾਈ” ਵੀ ਸਨਮਾਨ ਵਜੋਂ ਭੇਂਟ ਕੀਤੀ ਗਈ।

ਇਸ ਸਨਮਾਨ ਸਮਾਗਮ ਵਿੱਚ ਸੂਬੇ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਜੋ ਸਿੱਖਿਆ ਦੇ ਖ਼ੇਤਰ ਵਿੱਚ ਮਾਣਮੱਤੇ ਮੁਕਾਮ ਹਾਸਲ ਕਰ ਰਹੀਆਂ ਹਨ, ਸ਼ਾਮਲ ਸਨ ਤੇ ਨਾਲ਼ ਹੀ ਉੱਘੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਅਤੇ ਵਾਈਸ ਚਾਂਸਲਰ ਮੌਜੂਦ ਰਹੇ। ਅਵਿਨਾਸ਼ ਕੌਰ ਵਾਲੀਆ ਨੂੰ ਵੀ ਇਹ ਸਨਮਾਨ ਵਿਦਿਆਰਥੀਆਂ ਦੇ ਜੀਵਨ ਨੂੰ ਘੜਨ, ਸੰਵਾਰਨ ਅਤੇ ਸਹੀ ਦਿਸ਼ਾ ਨਿਰਦੇਸ਼ ਦੇਣ ਸਦਕਾ ਮਿਿਲਆ।

Facebook Comments

Trending

Copyright © 2020 Ludhiana Live Media - All Rights Reserved.