ਪੰਜਾਬੀ

ਸਾਇੰਸ ਐਗਜ਼ੀਬੀਸ਼ਨ ਵਿਚ ਸਪਰਿੰਗ ਡੇਲੀਅਨਜ਼ ਨੇ ਜਿੱਤਿਆ ਖ਼ਿਤਾਬ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਬੱਚਿਆਂ ਨੇ ਰਾਸ਼ਟਰ ਪੱਧਰ ਉੱਤੇ ਹੋਈ ਸਾਇੰਸ ਐਗਜ਼ੀਬੀਸ਼ਨ ਵਿੱਚ ਸ਼ਾਨਦਾਰ ਮੱਲਾਂ ਮਾਰਦੇ ਹੋਏ ਵਿਨਰਜ਼ ਦਾ ਖ਼ਿਤਾਬ ਜਿੱਤਿਆ। ਤਿੰਨ ਦਿਨਾਂ ਤੱਕ ਚੱਲੀ ਇਹ ਸਾਇੰਸ ਐਗਜ਼ੀਬੀਸ਼ਨ ਗੁਰੂਗ੍ਰਾਮ ਦੇ ਲੋਟਸ ਵੈਲੀ ਸਕੂਲ ਵਿੱਚ ਆਯੋਜਿਤ ਹੋਈ। ਇਸ ਐਗਜ਼ੀਬੀਸ਼ਨ ਵਿੱਚ ਸੰਪੂਰਨ ਭਾਰਤ ਦੇ ਸੀ .ਬੀ. ਐੱਸ. ਈ. ਸਕੂਲਾਂ ਨੇ ਭਾਗ ਲਿਆ। ਰਾਜ ਪੱਧਰ ਉੱਤੇ ਜੇਤੂ ਰਹੇ ਬੱਚਿਆਂ ਨੇ ਅੱਗੇ ਨੈਸ਼ਨਲ ਪੱਧਰ ਉੱਤੇ ਜਾ ਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।

ਕੁੱਲ 458 ਮਾਡਲਾਂ ਵਿਚੋਂ 30 ਮਾਡਲਾਂ ਨੇ ਵਿਨਰ ਦਾ ਖ਼ਿਤਾਬ ਜਿੱਤਿਆ। ਇਸ ਐਗਜ਼ੀਬੀਸ਼ਨ ਵਿੱਚ ਸਪਰਿੰਗ ਡੇਲ ਸਕੂਲ ਦੇ ਬੱਚਿਆਂ ਜੈਕਿਸ਼ਨ ਸੋਨੀ ਗਿਆਰ੍ਹਵੀਂ, ਅਭਿਸ਼ੇਕ ਸ਼ਰਮਾ(ਨੌਵੀਂ) ਨੇ ਆਪਣੇ ਮਾਡਲ “ਐਵਰੀ ਡੇ ਇੰਨ ਮੈਥਸ ਮੈਜਿਕ” ਨੂੰ ਪੇਸ਼ ਕਰਕੇ ਵਿਨਰ ਦਾ ਖ਼ਿਤਾਬ ਜਿੱਤਿਆ। ਇਸ ਦੌਰਾਨ ਉੱਘੀਆਂ ਸ਼ਖਸੀਅਤਾਂ ਮਨੋਜ ਕੁਮਾਰ ਸ੍ਰੀਵਾਸਤਵਾ, ਡਾ. ਬਿਸਵਜੀਤ ਸਾਹਾ ਅਤੇ ਅਨੁਰਾਗ ਤ੍ਰਿਪਾਠੀ ਵੱਲੋਂ ਬੱਚਿਆਂ ਦੀ ਸ਼ਾਨਦਾਰ ਜਿੱਤ ਉੱਤੇ ਉਨ੍ਹਾਂ ਨੂੰ 5 ਹਜ਼ਾਰ ਰੁਪਏ ਅਤੇ ਸਰਟੀਫ਼ਿਕੇਟ ਇਨਾਮ ਵਜੋਂ ਤਕਸੀਮ ਕੀਤੇ ਗਏ।

Facebook Comments

Trending

Copyright © 2020 Ludhiana Live Media - All Rights Reserved.