ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ‘ਦਸਵੀਂ’ ਕਲਾਸ ਦੇ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੀ.ਬੀ.ਐਸ.ਈ. ਦਸਵੀਂ ਦੀਆਂ ਪਰੀਖਿ ਵਿੱਚ ਸ਼ਾਨਦਾਰ ਨਤੀਜੇ ਦੇ ਕੇ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀ ਹਿਮਾਂਸ਼ੀ ਸਿੰਗਲਾ ਨੇ 97.6%, ਨਿਯਤੀ ਸ਼ਰਮਾ ਨੇ 96.4, ਸੰਦੀਪ ਕੌਰ ਨੇ 96% ਅੰਕ ਹਾਸਲ ਕਰਕੇ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਦੀ ਇਸ ਅਨਿੱਖੜਵੀਂ ਸਫਲਤਾ ‘ਤੇ ਉਹਨਾਂ ਨੂੰੂ ਵਧਾਈ ਦਿੱਤੀ।ਉਹਨਾਂ ਨਾਲ ਹੀ ਸਾਰੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਤੇ ਸਖ਼ਤ ਮਿਹਨਤ ਕਰਨ ਦੇ ਲਈ ਵੀ ਪ੍ਰੇਰਿਆ। ਇਸ ਦੇ ਨਾਲ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।