ਖੇਤੀਬਾੜੀ

 ਪਰਾਲੀ ਦੀ ਸੰਭਾਲ ਅਤੇ ਰਸੋਈ ਬਗੀਚੀ ਬਾਰੇ ਫੈਲਾਈ ਜਾਗਰੂਕਤਾ

Published

on

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਿੱਚ ਬੀ.ਐਸ.ਸੀ.ਐਗਰੀ (ਆਨਰਜ) ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਰਾਵੇ ਪ੍ਰੋਗਰਾਮ ਤਹਿਤ ਪਿੰਡ ਪੁੜੈਣ, ਸਿੱਧਵਾਂ ਬੇਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਪ੍ਰੋਗਰਾਮ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਮਾਜਿਕ ਬੁਰਾਈਆਂ ਜਿਵੇਂ ਕਿ ਨਸਾਖੋਰੀ, ਪਰਾਲੀ ਸਾੜਨ, ਕੰਨਿਆ ਭਰੂਣ ਹੱਤਿਆ, ਮਹਿਲਾ ਸਸਕਤੀਕਰਨ ਆਦਿ ਬਾਰੇ ਭਾਸਣ ਅਤੇ ਕਵਿਤਾਵਾਂ ਤਿਆਰ ਕੀਤੀਆਂ ਗਈਆਂ ਅਤੇ ਪੇਸ ਕੀਤੀਆਂ ਗਈਆਂ।
ਡਾ. ਮਨਮੀਤ ਕੌਰ, ਐਸੋਸੀਏਟ ਪ੍ਰੋਫੈਸਰ ਐਕਸਟੈਂਸਨ ਐਜੂਕੇਸਨ ਅਤੇ ਰਾਵੇ ਪ੍ਰੋਗਰਾਮ ਦੇ ਕੋਆਰਡੀਨੇਟਰ ਨੇ ਪੌਸ਼ਟਿਕ ਰਸੋਈ ਬਗੀਚੀ ਬਨਾਉਣ ਅਤੇ ਪੌਦਿਆਂ ਨਾਲ ਭਰਪੂਰ ਸਮਾਂ ਬਿਤਾਉਣ ਲਈ ਪ੍ਰੇਰਿਤ ਕੀਤਾ। ਉਨਾਂ ਅੱਗੇ ਵਿਦਿਆਰਥੀਆਂ ਖਾਸ ਕਰਕੇ ਵਿਦਿਆਰਥਣਾਂ ਨੂੰ ਸਵੈ-ਰੁਜਗਾਰ ਰਾਹੀਂ ਆਰਥਿਕ ਤੌਰ ’ਤੇ ਸੁਤੰਤਰ ਅਤੇ ਜੀਵਨ ਵਿੱਚ ਸਫਲ ਹੋਣ ਲਈ ਪ੍ਰੇਰਿਆ।
ਇੱਕ ਹੋਰ ਸਮਾਗਮ ਵਿੱਚ ਵਿਭਾਗ ਵੱਲੋਂ ਪੱਖੋਵਾਲ ਬਲਾਕ ਦੇ ਪਿੰਡ ਡੰਡੋ ਅਤੇ ਬੀਹਲਾ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ 8 ਬਲਾਕਾਂ ਵਿੱਚ ਫੈਲੇ ਰਾਵੇ ਪ੍ਰੋਗਰਾਮ ਅਧੀਨ 16 ਗੋਦ ਲਏ ਗਏ ਪਿੰਡ ਅਤੇ 18 ਪਿੰਡ ਹਨ, ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੇ ਸਹਿਯੋਗ ਨਾਲ ਸੀ.ਆਰ.ਐਮ. ਬਾਰੇ ਮੁਹਿੰਮ ਚਲਾਈ ਜਾ ਰਹੀ ਹੈ।
ਸਿਖਲਾਈ ਦੌਰਾਨ ਸਰਪੰਚ ਅੰਮਿ੍ਤਪਾਲ ਸਿੰਘ, ਸਕੱਤਰ ਸੁਖਮਨ ਸਿੰਘ, ਡਾ: ਬਲੌਰ ਸਿੰਘ ਦਿਓਲ ਸੇਵਾਮੁਕਤ ਪ੍ਰੋਫੈਸਰ ਕੀਟ ਵਿਗਿਆਨ ਵੀ ਹਾਜਰ ਸਨ। ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਇਨਾਂ ਸਿਖਲਾਈਆਂ ਵਿੱਚ ਪਿੰਡ ਡ ਦੇ 25 ਕਿਸਾਨਾਂ ਅਤੇ ਬੀਹਲਾ ਪਿੰਡ ਦੇ 30 ਕਿਸਾਨਾਂ ਨੇ ਭਾਗ ਲਿਆ।
ਵਿਭਾਗ ਵੱਲੋਂ ਬੀ.ਐਸ.ਸੀ. ਦੇ ਅੰਤਮ ਸਾਲ ਦੇ ਵਿਦਿਆਰਥੀਆਂ ਨੇ ਰਸੋਈ ਬਗੀਚੀ ਬਾਰੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਖੇਤੀਬਾੜੀ (ਆਨਰਜ) ਦੇ ਵਿਦਿਆਰਥੀ ਜੋ ਇਸ ਸਮੇਂ ਡਾ. ਲਖਵਿੰਦਰ ਕੌਰ ਦੀ ਅਗਵਾਈ ਹੇਠ ਪੇਂਡੂ ਰਾਵੇ ਪ੍ਰੋਗਰਾਮ ਅਧੀਨ ਚੱਲ ਰਹੇ ਹਨ, ਨੇ ਖਾਲੀ ਥਾਂ ਦੀ ਵਰਤੋਂ ਕਰਨ ਦੇ ਉਦੇਸ ਨਾਲ ਬਲਾਕ ਪੱਖੋਵਾਲ ਦੇ ਪਿੰਡ ਦੋਲੋਂ ਕਲਾਂ ਅਤੇ ਢੈਪਈ ਵਿੱਚ ਵੱਖ-ਵੱਖ ਰਸੋਈ ਬਾਗ ਸਥਾਪਿਤ ਕੀਤੇ ਹਨ।

Facebook Comments

Trending

Copyright © 2020 Ludhiana Live Media - All Rights Reserved.