ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬਿਪਾਸ਼ਾ ਇਸ ਸਮੇਂ ਆਪਣੀ ਗਰਭ ਅਵਸਥਾ ਦਾ ਬੇਹੱਦ ਆਨੰਦ ਮਾਣ ਰਹੀ ਹੈ।
ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਜੋੜੇ ਨੇ ਪਿਛਲੇ ਮਹੀਨੇ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਉਦੋਂ ਤੋਂ ਇਹ ਜੋੜੀ ਚਰਚਾ ’ਚ ਬਣੀ ਹੋਈ ਹੈ।
ਬਿਪਾਸ਼ਾ ਦੀ ਗਰਭ ਅਵਸਥਾ ਦੀ ਘੋਸ਼ਣਾ ਤੋਂ ਬਾਅਦ ਅਦਾਕਾਰਾ ਨੂੰ ਕਦੇ ਘਰੋਂ ਬਾਹਰ ਨਹੀਂ ਦੇਖਿਆ। ਹਾਲ ਹੀ ’ਚ ਬਿਪਾਸ਼ਾ ਨੂੰ ਸੈਲੂਨ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਮੌਮ ਟੂ ਬੀ ਅਦਾਕਾਰਾ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਗਰਭਵਤੀ ਬਿਪਾਸ਼ਾ ਨੀਲੇ ਰੰਗ ਦੀ ਡਰੈੱਸ ’ਚ ਨਜ਼ਰ ਆਈ।
ਅਦਾਕਾਰਾ ਬਿਪਾਸ਼ਾ ਨੇ ਡਰੈੱਸ ਨਾਲ ਵਾਈਟ ਕਲਰ ਦੀ ਲੇਸ ਸ਼ਰਗ ਕੈਰੀ ਕੀਤੀ ਹੋਈ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਗੁਲਾਬੀ ਲਿਪਸਟਿਕ ਨਾਲ ਆਪਣੀ ਲੁੱਕ ਹੋਰ ਵੀ ਵਧਾ ਰਹੀ ਹੈ। ਇਸ ਦੌਰਾਨ ਬਿਪਾਸ਼ਾ ਨੇ ਸਫ਼ੈਦ ਸ਼ੂਅਜ਼ ਪਾਏ ਸਨ।
ਬਿਪਾਸ਼ਾ ਦੇ ਚਿਹਰੇ ’ਤੇ ਮਾਂ ਬਣਨ ਦਾ ਪ੍ਰੈਗਨੈਂਸੀ ਗਲੋਅ ਸਾਫ਼ ਦਿਖਾਈ ਦੇ ਰਹੀ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਰ ਕੋਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ।
ਦੱਸ ਦੇਈਏ ਕਿ ਬਿਪਾਸ਼ਾ ਅਤੇ ਕਰਨ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਪ੍ਰੈਲ 2016 ’ਚ ਵਿਆਹ ਕਰਵਾਇਆ। ਅਦਾਕਾਰਾ ਦੇ ਵਿਆਹ ਤੋਂ 6 ਸਾਲ ਬਾਅਦ 16 ਅਗਸਤ 2022 ਨੂੰ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।