Connect with us

ਖੇਡਾਂ

ਐੱਮ ਜੀ ਐੱਮ ਪਬਲਿਕ ਸਕੂਲ ‘ਚ ਕਰਵਾਇਆ ਖੇਡ ਪ੍ਰਤੀਯੋਗਤਾ ਸਮਾਰੋਹ

Published

on

Sports competition held at MGM Public School

ਲੁਧਿਆਣਾ : ਲੰਬੇ ਸਮੇਂ ਤੋਂ ਕੋਵਡਿ–19 ਦੇ ਪ੍ਰਭਾਵਾਂ ਅਧੀਨ ਵਿਦਿਆਰਥੀਆਂ ਦੀ ਬੇਰੰਗ ਹੋਈ ਜੀਵਨ ਸ਼ੈਲੀ ਵਚਿ ਨਵੀਂ ਉਮੰਗ ਤੇ ਜੋਸ਼ ਭਰਨ ਲਈ ਸਕੂਲ ਦੇ ਪਹਿਲੇ ਦਿਨ ਐੱਮ ਜੀ ਐੱਮ ਪਬਲਕਿ ਸਕੂਲ ਦੇ ਖੇਡ ਮੈਦਾਨ ਵਿਚ ਫੁੱਟਬਾਲ ਦੇ ਮੈਚ ਅਤੇ ਅਥਲੈਟਿਕਸ ਮੀਟ ਦਾ ਪ੍ਰਾਰੰਭ ਬੜੇ ਉਤਸ਼ਾਹ ਨਾਲ ਹੋਇਆ।

ਇਸ ਸਮਾਰੋਹ ਦਾ ਸ਼ੁੱਭ ਆਰੰਭ ਸਵੇਰ ਦੀ ਪ੍ਰਾਰਥਨਾ ਸਭਾ ਦੇ ਦੌਰਾਨ ਪ੍ਰਿੰਸੀਪਲ ਦੁਆਰਾ ਕੀਤਾ ਗਿਆ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਟੀਮ ਭਾਵਨਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਲੜਕਿਆਂ ਨੇ ਫੁੱਟਬਾਲ ਦੇ ਮੈਚ ਅਤੇ ਲੜਕੀਆਂ ਨੇ 100 ਮੀਟਰ ਤੇ 200 ਮੀਟਰ ਦੀ ਦੌੜ ਵਿਚ ਬੜੇ ਉਤਸ਼ਾਹ ਨਾਲ ਹਿਸਾ ਲਿਆ । ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਖਿਡਾਰੀਆਂ ਨੂੰ ਖੂਬ ਉਤਸ਼ਾਹਤਿ ਕੀਤਾ।

ਸਕੂਲ ਦੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਖੇਡ ਭਾਵਨਾ ਦੇ ਪ੍ਰਦਰਸ਼ਨ ਦੀ ਖੂਬ ਸ਼ਲਾਘਾ ਕੀਤੀ। ਖੇਡਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਖੇਡਾਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਹਮਿ ਦੱਸਿਆ । ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਨੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Facebook Comments

Trending