ਪੰਜਾਬੀ

ਆਰੀਆ ਕਾਲਜ ‘ਚ ਸੜਕ ਸੁਰੱਖਿਆ ਨਿਯਮ ਅਤੇ ਸਾਈਬਰ ਅਪਰਾਧ ਸੁਰੱਖਿਆ ‘ਤੇ ਭਾਸ਼ਣ

Published

on

ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਰੋਟਰੈਕਟ ਕਲੱਬ ਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਰੋਟਰੈਕਟ ਕਲੱਬ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਟ੍ਰੈਫਿਕ ਸੁਰੱਖਿਆ ਨਿਯਮਾਂ ਦੇ ਨਾਲ-ਨਾਲ ਸਾਈਬਰ ਅਪਰਾਧਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ “ਟ੍ਰੈਫਿਕ ਸੁਰੱਖਿਆ ਨਿਯਮ ਅਤੇ ਸਾਈਬਰ ਅਪਰਾਧ ਜਾਗਰੂਕਤਾ” ਵਿਸ਼ੇ ‘ਤੇ ਲੈਕਚਰ ਦਾ ਆਯੋਜਨ ਕੀਤਾ ਗਿਆ।

ਹੈੱਡ ਕਾਂਸਟੇਬਲ ਜਸਵੀਰ ਸਿੰਘ ਅਤੇ ਸੇਫਟੀ ਇੰਸਪੈਕਟਰ ਪੰਕਜ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਨੂੰ ਸੜਕ ਹਾਦਸਿਆਂ ਤੋਂ ਆਪਣੀ ਅਤੇ ਦੂਜਿਆਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾਉਣ ਅਤੇ ਸਾਈਬਰ ਅਪਰਾਧ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਪਿ੍ੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸਾਈਬਰ ਕ੍ਰਾਈਮ ਜਾਗਰੂਕਤਾ ਸਮਾਜ ਨੂੰ ਸਾਈਬਰ ਹਮਲਿਆਂ ਤੋਂ ਬਚਣ ਵਿਚ ਸਹਾਈ ਹੋਵੇਗੀ |

Facebook Comments

Trending

Copyright © 2020 Ludhiana Live Media - All Rights Reserved.