Connect with us

ਪੰਜਾਬੀ

ਤੇਜਾ ਸਿੰਘ ਸੁਤੰਤਰ ਸਕੂਲ ‘ਚ ਕਰਵਾਏ ਭਾਸ਼ਣ ਪ੍ਰਤੀਯੋਗਿਤਾ ਤੇ ਲੇਖ ਮੁਕਾਬਲੇ

Published

on

Speech competition and essay competition organized in Teja Singh Independent School

ਲੁਧਿਆਣਾ : ਤੇਜਾ ਸਿੰਘ ਸੁੰਤੰਤਰ ਸੀ. ਸੈ. ਸਕੂਲ, ਸ਼ਿਮਲਾਪੁਰੀ, ਲੁਧਿਆਣਾ ਵਿੱਚ ਜ਼ਿਲਾ ਬਾਲ ਸੁਰਖਿਆ ਸਮਿਤੀ ਵੱਲੋਂ ਬਾਲ ਮਜ਼ਦੂਰੀ , ਬਾਲ ਵਿਆਹ ,ਚੰਗੀ ਛੋਹ ਅਤੇ ਮਾੜੀ ਛੋਹ ਵਿਸ਼ਿਆਂ ਉੱਪਰ ਭਾਸ਼ਨ ਅਤੇ ਲੇਖ ਮੁਕਾਬਲੇ ਕਰਵਾਏ ਗਏ।

ਜਿਸ ਵਿੱਚ ਬਾਲ ਸੁਰਖਿਆ ਅਧਿਕਾਰੀ ਮੋਬਿਨ ਕੁਰੇਸ਼ੀ , ਸ਼੍ਰੀਮਤੀ ਰਿਤੂ ਸੂਦ, ਸ਼੍ਰੀਮਤੀ ਮਨਜਿੰਦਰ ਕੌਰ , ਸੰਦੀਪ ਸਿੰਘ ਅਤੇ ਸਕੂਲ ਦੇ ਪਿੰ੍ਰਸੀਪਲ ਹਰਜੀਤ ਕੌਰ ਨੇ ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਕੇ ਵਿਿਦਆਰਥੀਆਂ ਦਾ ਮਨੋਬਲ ਵਧਾਇਆ

ਇਸ ਪ੍ਰਤੀਯੋਗਿਤਾ ਵਿੱਚ ਪੰਜਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਤੀਯੋਗਿਤਾ ਦੇ ਅੰਤ ਵਿੱਚ ਪਹਿਲਾ , ਦੂਜਾ ,ਤੀਜਾ ਅਤੇ ਕੰਸੋਲੇਸ਼ਨ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਪ੍ਰਤੀਯੋਗਿਤਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਮੁਬਿਨ ਕੁਰੇਸ਼ੀ ਨੇ ਬੱਚਿਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਤੇ ਚਣੌਤੀਆਂ ਭਰੇ ਸਮਾਜ ਵਿੱਚ ਵਿਚਰਨ ਬਾਰੇ ਦੱਸਿਆ ਅਤੇ ਅੰਤ ਵਿੱਚ ਪਿੰ੍ਰਸੀਪਲ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ।

Facebook Comments

Trending