Connect with us

ਪੰਜਾਬੀ

 ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲਗਾਏ ਜਾ ਰਹੇ ਵਿਸ਼ੇਸ਼ ਮੈਡੀਕਲ ਕੈਪ – ਸਿਵਲ ਸਰਜਨ

Published

on

Special medical cap being installed in flood affected areas - Civil Surgeon

ਲੁਧਿਆਣਾ :  ਜ਼ਿਲ੍ਹੇ ਦੇ ਕੁਝ ਇਲਾਕਿਆ ਵਿਚ ਹੜ੍ਹਾਂ ਕਾਰਨ ਪਾਣੀ ਦੀ ਮਾਰ ਹੇਠ ਆਏ ਕੁਝ ਰਿਹਾਇਸ਼ੀ ਇਲਾਕਿਆਂ ਅਤੇ ਪਿੰਡਾਂ ਵਿਚ ਬਿਮਾਰੀਆਂ ਪ੍ਰਤੀ ਜਿੱਥੇ ਮਾਸ ਮੀਡੀਆ ਟੀਮ ਵਲੋ ਜਾਗਰੁਕ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਮੈਡੀਕਲ ਚੈਕਅਪ ਕੈਂਪ ਵੀ ਲਗਾਏ ਜਾ ਰਹੇ ਹਨ।

ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਹੁਣ ਹੜ੍ਹਾਂ ਦਾ ਪਾਣੀ ਘਟਣ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਮੁੱਖ ਰੱਖਦਿਆਂ ਆਮ ਲੋਕਾਂ ਦੀ ਸਹੂਲਤ ਲਈ ਮੈਡੀਕਲ ਚੈਕਅਪ ਕੈਂਪ ਲਾਏ ਜਾ ਰਹੇ ਹਨ ਜਿਸਦੇ ਤਹਿਤ ਅੱਜ ਦਿਨ ਸ਼ੁਕਰਵਾਰ ਨੂੰ ਭਾਮੀਆਂ ਸਥਿਤ ਅਮਰ ਕਲੌਨੀ ਵਿੱਚ ਵਿਸ਼ੇਸ ਤੌਰ ‘ਤੇ ਮੈਡੀਕਲ ਕੈਪ ਲਗਾਇਆ ਗਿਆ, ਜਿਸ ਵਿਚ ਆਮ ਲੋਕਾਂ ਦਾ ਚੈਕਅਪ ਕੀਤਾ ਗਿਆ ਅਤੇ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।

ਉਨਾਂ ਦੱਸਿਆ ਕਿ ਪਾਣੀ ਨਾਲ ਚਮੜੀ ਦੀਆਂ ਬਿਮਾਰੀਆਂ, ਅੰਤੜੀ ਰੋਗ, ਡੇਂਗੂ, ਮਲੇਰੀਆ, ਹੈਪਾਟਾਈਟਸ ਆਦਿ ਬਿਮਾਰੀਆਂ ਹੋ ਸਕਦੀਆ ਹਨ। ਉਨ੍ਹਾਂ ਦੱਸਿਆ ਕਿ ਪਾਣੀ ਨੂੰ ਪੀਣ ਤੋ ਪਹਿਲਾ ਚੰਗੀ ਤਰ੍ਹਾ ਉਬਾਲ ਕੇ ਠੰਢਾ ਕਰਕੇ ਪੀਣ ਲਈ ਵਰਤਿਆ ਜਾਵੇ, ਤਾਜ਼ਾ ਅਤੇ ਸਾਫ ਸੁਥਰਾ ਭੋਜਨ ਲਿਆ ਜਾਵੇ ਅਤੇ ਬਾਸੀ ਖਾਣਾ ਅਤੇ ਗਲੇ ਸੜੇ ਫਲ ਅਤੇ ਸਬਜ਼ੀਆਂ ਖਾਣ ਤੋਂ ਗੁਰੇਜ ਕੀਤਾ ਜਾਵੇ।  ਬਿਮਾਰੀਆਂ ਦੇ ਬਚਾਅ ਲਈ ਖਾਣਾ ਖਾਣ ਤੋ ਪਹਿਲਾ ਆਪਣੇ ਹੱਥਾਂ ਨੂੰ ਚੰਗੀ ਤਰਾਂ ਧੋਇਆ ਜਾਵੇ।

Facebook Comments

Trending