ਪੰਜਾਬੀ

ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਸਬੰਧੀ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

Published

on

ਲੁਧਿਆਣਾ :  ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਕਰਨ ਸਬੰਧੀ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਲੱਗਣ ਵਾਲੇ ਕੈਂਪਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਸਬੰਧੀ ਲੋਕਾਂ ਦੀ ਵੱਧ ਤੋਂ ਵੱਧ ਕਵਰੇਜ਼ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪਹਿਲੀ ਸਤੰਬਰ ਤੋਂ 30 ਸਤੰਬਰ, 2022 ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਪਹਿਲੀ ਸਤੰਬਰ ਨੂੰ ਪਿੰਡ ਬੁਟਾਹਰੀ, ਘੁਮਾਣ ਅਤੇ ਤਿਹਾੜਾ ਵਿਖੇ ਕੈਂਪ ਲੱਗਣਗੇ ਜਦਕਿ 2 ਸਤੰਬਰ ਨੂੰ ਕੈਲੇ ਅਤੇ ਜਲਾਲਦੀਵਾਲ, 8 ਨੂੰ ਗੁਰਮ, ਸੁਧਾਰ ਅਤੇ ਗਿੱਦੜਵਿੰਡੀ, 9 ਨੂੰ ਜੂਣੇਵਾਲ, ਟੂਸੇ ਅਤੇ ਦੱਦਾਹੂਰ, 14 ਨੂੰ ਚੌਂਤਾ, 15 ਨੂੰ ਖਹਿਰਾ, ਭਨੋਹੜ ਅਤੇ ਭੈਣੀ ਅਰਾਈਆਂ, 16 ਨੂੰ ਢੈਪਈ ਅਤੇ ਕਾਲਸ, 22 ਨੂੰ ਸਾਇਆਂ ਕਲਾਂ, ਰਕਬਾ ਅਤੇ ਜੰਡੀ, 23 ਨੂੰ ਬਿਲਗਾ, ਦਾਦ ਅਤੇ ਗੋਂਦਵਾਲ, 29 ਨੂੰ ਜੱਸੋਵਾਲ, ਹਿੱਸੋਵਾਲ ਅਤੇ ਮਲਸੀਆਂ ਬਾਜਾਂ ਅਤੇ 30 ਸਤੰਬਰ, 2022 ਨੂੰ ਜਸਪਾਲੋਂ, ਰਾਜਗੜ੍ਹ ਅਤੇ ਤਾਜਪੁਰ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਹਰੇਕ ਕੈਂਪ ਵਿੱਚ ਘੱਟੋ-ਘੱਟ 100 ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਕਰਨ ਦਾ ਟੀਚਾ ਪੂਰਾ ਕੀਤਾ ਜਾਵੇ। ਉਨ੍ਹਾ ਓਵਰਸੀਅਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਗੁਰ{ਘਰਾਂ ਦੇ ਸਪੀਕਰਾਂ ਰਾਹੀਂ, ਪਿੰਡ ਦੇ ਸਰਪੰਚ, ਇਲਾਕੇ ਦੇ ਸਰਕਾਰੀ/ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਆਦਿ ਨਾਲ ਮੀਟਿੰਗ ਕਰਦਿਆਂ ਕੈਂਪਾਂ ਦੀ ਜਾਣਕਾਰੀ ਵੱਧ ਤੋ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ

Facebook Comments

Trending

Copyright © 2020 Ludhiana Live Media - All Rights Reserved.