ਲੁਧਿਆਣਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼ਨੀਵਾਰ ਨੂੰ ਲੁਧਿਆਣਾ ਪਹੁੰਚੇ ਸਨ। ਦਰਅਸਲ, ਉਹ ਇੱਥੇ ਗੁਰੂਨਾਨਕ ਪਬਲਿਕ ਸਕੂਲ ਵਿੱਚ ਆਈਸੀਐਸਈ ਦੀ ਅੰਤਰ ਜ਼ੋਨਲ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਦੌਰਾਨ ਗੋਗੀ ਵੱਲੋਂ ਬੁੱਢੇ ਦਰਿਆ ਦਾ ਨੀਂਹ ਪੱਥਰ ਤੋੜਨ ਬਾਰੇ ਮੀਡੀਆ ਵੱਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ। ਇਸ ਲਈ ਉਨ੍ਹਾਂ ਕਿਹਾ ਕਿ ਉਹ ਅੱਜ ਗੋਗੀ ਨੂੰ ਮਿਲ ਕੇ ਪੂਰੀ ਰਿਪੋਰਟ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਦੀ ਤਰਜੀਹ ਹੈ ਕਿ ਅਸੀਂ ਉਕਤ ਡਰੇਨ ਨੂੰ ਦਰਿਆ ਵਿੱਚ ਤਬਦੀਲ ਕਰਕੇ ਹੀ ਛੱਡਾਂਗੇ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਖੁਦ ਨੀਂਹ ਪੱਥਰ ਤੋੜ ਦਿੱਤਾ ਸੀ, ਜਿਸ ਉੱਤੇ ਉਨ੍ਹਾਂ ਦਾ ਨਾਮ ਲਿਖਿਆ ਹੋਇਆ ਸੀ। ਗੋਗੀ ਨੇ ਸਰਕਾਰੀ ਅਧਿਕਾਰੀਆਂ ‘ਤੇ ਕਈ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਅਧਿਕਾਰੀ ਉਸ ਦੀ ਗੱਲ ਨਹੀਂ ਸੁਣਦੇ। ਇੰਨਾ ਹੀ ਨਹੀਂ ਅਧਿਕਾਰੀ ਸਰਕਾਰ ਨੂੰ ਗਲਤ ਰਿਪੋਰਟਾਂ ਭੇਜ ਰਹੇ ਹਨ। ਵਿਧਾਇਕ ਗੋਗੀ ਨੇ ਕਿਹਾ ਕਿ ਬੁੱਢਾ ਡਰੇਨ ਦੀ ਸਫ਼ਾਈ ਲਈ ਕਰੋੜਾਂ ਰੁਪਏ ਲਏ ਗਏ ਸਨ ਪਰ ਅੱਜ ਤੱਕ ਬੁੱਢਾ ਡਰੇਨ ਦੀ ਸਫ਼ਾਈ ਨਹੀਂ ਹੋਈ |