Connect with us

ਖੇਡਾਂ

ਦੱਖਣੀ ਅਫ਼ਰੀਕਾ ਦੇ ਦਿੱਗਜ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕ੍ਰਿਕੇਟ ਤੋਂ ਲਿਤਾ ਸੰਨਿਆਸ

Published

on

Hashim Amla

ਦੱਖਣੀ ਅਫ਼ਰੀਕਾ ਦੇ ਦਿੱਗਜ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕੌਮਾਂਤਰੀ ਕ੍ਰਿਕੇਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਕੇਟ ਸਾਊਥ ਅਫ਼ਰੀਕਾ ਦੇ ਅਧਿਕਾਰਤ ਟਵਿੱਟਰ ਖਾਤੇ ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵਿੱਟਰ ਤੇ ਲਿਖਿਆ ਗਿਆ ਹੈ ਕਿ ਅਮਲਾ ਘਰੇਲੂ ਅਤੇ ਸੁਪਰ ਲੀਗ ਖੇਡਣਾ ਜਾਰੀ ਰੱਖਣਗੇ।

Hashim Amla

36 ਸਾਲ ਦੇ ਅਮਲਾ ਨੇ ਦੱਖਣੀ ਅਫ਼ਰੀਕਾ ਦੇ ਲਈ 124 ਟੈਸਟ, 181 ਵਨ ਡੇਅ ਅਤੇ 44 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਟੈਸਟ ਕ੍ਰਿਕਟ ਚ ਅਮਲਾ ਨੇ 46.64 ਦੀ ਔਸਤ ਨਾਲ 9,282 ਦੌੜਾਂ ਬਣਾਇਆਂ ਹਨ ਜਿਸ ਚ ਉਨ੍ਹਾਂ ਨੇ 41 ਅਰਧ ਸੈਂਕੜੇ ਅਤੇ 28 ਸੈਂਕੜੇ ਲਗਾਏ ਹਨ। ਟੈਸਟ ਕ੍ਰਿਕੇਟ ਚ ਅਮਲਾ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਨਾਬਾਦ 311 ਦੌੜਾਂ ਦਾ ਹੈ।

ਟੈਸਟ ਤੋਂ ਇਲਾਵਾ ਅਮਲਾ ਵਨ ਡੇਅ ਚ 49.46 ਦੀ ਔਸਤ ਨਾਲ 8,113 ਦੌੜਾਂ ਬਣਾ ਚੁੱਕੇ ਹਨ। ਵਨਡੇਅ ਚ ਅਮਲਾ ਨੇ 39 ਅਰਧ-ਸੈਂਕੜੇ ਅਤੇ 27 ਸੈਂਕੜੇ ਜੜੇ ਹਨ। ਵਨਡੇ ਚ ਉਨ੍ਹਾਂ ਦੀ ਸਭ ਤੋਂ ਬਿਹਤਰੀਨ ਪਾਰੀ 159 ਦੌੜਾਂ ਦੀ ਰਹੀ। ਉੱਧਰ ਟੀ-20 ਫਾਰਮੇਟ ਚ ਅਮਲਾ ਦੇ ਨਾਂ 33.60 ਦੀ ਔਸਤ ਨਾਲ 1,277 ਦੌੜਾਂ ਦਰਜ ਹਨ। ਅਮਲਾ ਦੀ ਟੀ-20 ਚ ਸਭ ਤੋਂ ਵੱਡੀ ਪਾਰੀ 97 ਦੌੜਾਂ ਨਾਬਾਦ ਦੀ ਹੈ। ਅਮਲਾ ਨੇ ਦਸੰਬਰ 2004 ਚ ਕੋਲਕਤਾ ਚ ਭਾਰਤ ਖਿਲਾਫ ਟੈਸਟ ਕ੍ਰਿਕੇਟ ਚ ਡੈਬਿਊ ਕੀਤਾ ਸੀ। ਇਸ ਸਾਲ ਫਰਵਰੀ ਚ ਪੋਰਟ ਏਲੀਜ਼ਾਬੇਥ ਚ ਸ੍ਰੀਲੰਕਾ ਖ਼ਿਲਾਫ਼ ਆਖਰੀ ਟੈਸਟ ਮੈਚ ਖੇਡਿਆ ਸੀ।

Facebook Comments

Trending