Connect with us

ਪੰਜਾਬੀ

ਆਰੀਆ ਕਾਲਜ ਦੀ ਸੋਨਿਕਾ ਨੇ ਯੂਨੀਵਰਸਿਟੀ ਚੋ ਪ੍ਰਾਪਤ ਕੀਤਾ ਦੂਜਾ ਸਥਾਨ

Published

on

Sonika of Arya College secured second place in the university

ਲੁਧਿਆਣਾ : ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਆਪਣੀ ਵਿੱਦਿਅਕ ਉੱਤਮਤਾ ਦਿਖਾਈ। ਪੰਜਾਬ ਯੂਨੀਵਰਸਿਟੀ ਦੁਆਰਾ ਕਰਵਾਈ ਗਈ ਐਮ.ਐਸ .ਸੀ (ਆਈ.ਟੀ.) ਦੂਜੇ ਸਮੈਸਟਰ ਦੀ ਪ੍ਰੀਖਿਆ ਵਿੱਚ ਸੋਨਿਕਾ ਨੇ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਅਤੇ ਕਾਲਜ ਵਿੱਚ ਪਹਿਲਾ ਸਥਾਨ 91.1%ਅੰਕਾ ਨਾਲ ਪ੍ਰਾਪਤ ਕੀਤਾ। ਗੁਰਪਿੰਦਰ ਸਿੰਘ ਨੇ 89.76%ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ 9ਵਾਂ ਸਥਾਨ ਪ੍ਰਾਪਤ ਕੀਤਾ। ਕਰਨਦੀਪ ਸਿੰਘ ਨੇ 89.4% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ 10ਵਾਂ ਸਥਾਨ ਹਾਸਲ ਕੀਤਾ।

ਸ੍ਰੀਮਤੀ ਸਤੀਸ਼ਾ ਸ਼ਰਮਾ, ਸਕੱਤਰ, ਏ.ਸੀ.ਐਮ.ਸੀ. ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ.ਸੁਖਸ਼ਮ ਆਹਲੂਵਾਲੀਆ ਨੇ ਵੀ ਇੰਚਾਰਜ ਡਾ: ਰਮਾ ਬਾਂਸਲ ਨੂੰ ਵਧਾਈ ਦਿੱਤੀ। ਕੰਪਿਊਟਰ ਸਾਇੰਸ ਦੇ ਪੀ.ਜੀ. ਵਿਭਾਗ ਦੇ ਵਿਦਿਆਰਥੀਆ, ਉਨ੍ਹਾਂ ਦੇ ਮਾਪੇ ਅਤੇ ਸਟਾਫ਼ ਨੂੰ ਉਹਨਾਂ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

Facebook Comments

Trending