ਪੰਜਾਬੀ

ਸੋਨਮ ਕਪੂਰ ਨੇ ਦਿਖਾਇਆ ਖੂਬਸੂਰਤੀ ਦਾ ਜਾਦੂ, ਇੰਟਰਨੈੱਟ ’ਤੇ ਛਾਈਆਂ ਦੀਵਾਲੀ ਲੁੱਕ ਦੀਆਂ ਤਸਵੀਰਾਂ

Published

on

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਆਪਣੇ ਪੁੱਤਰ ਨਾਲ ਪਿਆਰ ਭਰੇ ਪਲ ਬਿਤਾ ਰਹੀ ਸੋਨਮ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ।

ਹਾਲ ਹੀ ‘ਚ ਸੋਨਮ ਨੇ ਆਪਣੇ ਇੰਸਟਾ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਸੋਨਮ ਬਲੈਕ ਕਲਰ ਦੀ ਕਫ਼ਤਾਨ ਡਰੈੱਸ ‘ਚ ਸਟਾਈਲਿਸ਼ ਲੱਗ ਰਹੀ ਹੈ।


sari

ਅਦਾਕਾਰਾ ਦਾ ਮਿਨਿਮਲ ਮੇਕਅੱਪ, ਕਜਰਾਰੇ ਨੈਨ ਸੋਨਮ ਦੀ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਹਨ। ਸੋਨਮ ਨੇ ਮਾਂਗ ਟਿੱਕਾ, ਹੈਵੀ ਝੁਮਕਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।

ਸੋਨਮ ਦਾ ਇਹ ਰਵਾਇਤੀ ਲੁੱਕ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੀ ਵਰਕਆਊਟ ਵੀਡੀਓ ਵੀ ਸਾਂਝੀ ਕੀਤੀ ਸੀ । ਜਿਸ ’ਚ ਸੋਨਮ ਨੇ ਦੱਸਿਆ ਕਿ ਉਸ ਨੇ ਡਿਲੀਵਰੀ ਦੇ 60 ਦਿਨਾਂ ਬਾਅਦ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

 

Facebook Comments

Trending

Copyright © 2020 Ludhiana Live Media - All Rights Reserved.