Connect with us

ਪੰਜਾਬੀ

ਸੋਨਮ ਬਾਜਵਾ ਨੇ ਕੀਤਾ ਪਿਆਰ ਦਾ ਇਜ਼ਹਾਰ, ਇਸ ਪਾਕਿਸਤਾਨੀ ਐਕਟਰ ‘ਤੇ ਛਿੜਕਦੀ ਹੈ ਜਾਨ

Published

on

Sonam Bajwa expressed her love, this Pakistani actor is showered with love

ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਹੁਣ ਸਭ ਤੋਂ ਮਹਿੰਗੀ ਅਦਾਕਾਰਾ ਬਣ ਚੁੱਕੀ ਹੈ। ਉਨ੍ਹਾਂ ਨੇ ਟੀ. ਵੀ. ਦੀ ਦੁਨੀਆ ‘ਚੋਂ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ ਤੈਅ ਕੀਤਾ ਹੈ। ਸੋਨਮ ਨੇ ਆਪਣੀ ਦਮਦਾਰ ਐਕਟਿੰਗ ਅਤੇ ਟੈਲੇਂਟ ਦੇ ਦਮ ‘ਤੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਖ਼ਾਸ ਪਛਾਣ ਬਣਾਈ ਹੈ। ਅੱਜ ਸੋਨਮ ਬਾਜਵਾ ਦੇ ਦੁਨੀਆ ਭਰ ‘ਚ ਲੱਖਾਂ ਚਾਹੁਣ ਵਾਲੇ ਹਨ। ਸੋਨਮ ਬਾਜਵਾ ਹਜ਼ਾਰਾਂ ਮੁੰਡਿਆਂ ਦਾ ਕਰੱਸ਼ ਯਾਨੀਕਿ ਪਿਆਰ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਦਾ ਕਰੱਸ਼ ਕੌਣ ਹੈ? ਕੋਈ ਅਜਿਹਾ ਸ਼ਖਸ ਹੈ, ਜਿਸ ਨੂੰ ਉਹ ਦਿਲੋਂ ਪਿਆਰ ਕਰਦੀ ਹੈ।

ਦਰਅਸਲ, ਹਾਲ ਹੀ ‘ਚ ਅਦਾਕਾਰਾ ਸੋਨਮ ਬਾਜਵਾ ਇੱਕ ਰੇਡੀਓ ਸ਼ੋਅ ‘ਚ ਪਹੁੰਚੀ ਸੀ, ਜਿੱਥੇ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ-ਨਾਲ ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਹਮੇਸ਼ਾ ਤੋਂ ਹੀ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਨੂੰ ਪਸੰਦ ਕਰਦੀ ਰਹੀ ਹੈ।

ਫ਼ਵਾਦ ਖ਼ਾਨਦੀ ਐਕਟਿੰਗ ਤੇ ਉਨ੍ਹਾਂ ਦੇ ਕਿਊਟ ਅੰਦਾਜ਼ ਨੇ ਸੋਨਮ ਬਾਜਵਾ ਦਾ ਦਿਲ ਜਿੱਤਿਆ ਹੈ। ਅੱਗੇ ਸੋਨਮ ਨੇ ਕਿਹਾ, ਜੇਕਰ ਫ਼ਵਾਦ ਖ਼ਾਨ ਦਾ ਵਿਆਹ ਨਾ ਹੋਇਆ ਹੁੰਦਾ ਤਾਂ ਉਹ ਉਸ ਨੂੰ ਜ਼ਰੂਰ ਡੇਟ ਕਰਦੀ। ਫ਼ਵਾਦ ਮੇਰਾ ਸਭ ਤੋਂ ਵੱਡਾ ਕਰੱਸ਼ ਹੈ। ਮੈਂ ਪਾਕਿਸਤਾਨੀ ਐਕਟਰ ‘ਤੇ ਜਾਨ ਛਿੜਕਦੀ ਹਾਂ।

ਦੱਸ ਦਈਏ ਕਿ ਸੋਨਮ ਬਾਜਵਾ ਕਹਿਣਾ ਹੈ ਕਿ, ”ਫ਼ਵਾਦ ਖ਼ਾਨ ਵਿਆਹੁਤਾ ਹੈ। ਇਸ ਕਰਕੇ ਉਨ੍ਹਾਂ ਨਾਲ ਮੇਰਾ ਰਿਸ਼ਤਾ ਨਹੀਂ ਹੋ ਸਕਦਾ, ਕਿਉਂਕਿ ਮੈਂ ਵਿਆਹੇ ਆਦਮੀਆਂ ‘ਤੇ ਅੱਖ ਨਹੀਂ ਰੱਖਦੀ। ਇਹ ਮੇਰੀ ਬਦਨਸੀਬੀ ਹੈ ਕਿ ਉਸ ਦਾ ਵਿਆਹ ਹੋਇਆ ਹੈ।”

ਦੱਸਣਯੋਗ ਹੈ ਕਿ ਸੋਨਮ ਬਾਜਵਾ ਪਹਿਲਾਂ ਵੀ ਪਾਕਿਸਤਾਨੀ ਕਲਾਕਾਰਾਂ ਲਈ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਇਕ ਇੰਟਰਵਿਊ ਦੌਰਾਨ ਸੋਨਮ ਨੇ ਕਿਹਾ ਸੀ ਕਿ ਉਹ ਪਾਕਿਸਤਾਨੀ ਕਲਾਕਾਰ ਸਜਲ ਅਲੀ ਦਾ ਡਰਾਮਾ ‘ਮੇਰੇ ਪਾਸ ਤੁਮ ਹੋ’ ਬੇਹੱਦ ਪਸੰਦ ਕਰਦੀ ਹੈ।

,

Facebook Comments

Trending