Connect with us

ਪੰਜਾਬ ਨਿਊਜ਼

ਪੰਜਾਬ ਦੇ ਨੌਜਵਾਨਾਂ ਲਈ ‘ਮਿਸ਼ਨ ਸੁਨਿਹਰੀ ਸ਼ੁਰੂਆਤ’ ਅਧੀਨ ਸਾਫਟ ਸਕਿੱਲ ਟ੍ਰੇਨਿੰਗ ਸੁ਼ਰੂ

Published

on

Soft skill training started for the youth of Punjab under 'Mission Sunihri Varal'

ਲੁਧਿਆਣਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਲਈ ‘ਮਿਸ਼ਨ ਸੁਨਹਿਰੀ ਸ਼ੁਰੂਆਤ’ ਅਧੀਨ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ (ਡੀ.ਬੀ.ਈ.ਈ.) ਲੁਧਿਆਣਾ ਵਲੋਂ ਸਾਫਟ ਸਕਿੱਲ ਦੀ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਬਿਜਨੇਸ ਪ੍ਰੋਸੈਸ ਆਊਟਸੋਰਸਿੰਗ ਇੰਡਸਟਰੀ ਵਿੱਚ 10 ਹਜਾਰ ਅਸਾਮੀਆਂ ਦੀ ਪੂਰਤੀ ਲਈ ਅਤੇ ਪ੍ਰਾਰਥੀਆਂ ਨੂੰ ਇੰਟਰਵਿਉ ਲਈ ਤਿਆਰ ਕਰਨ ਲਈ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਦੋ ਬੈਚ ਦੇ ਅਧੀਨ 1 ਅਗਸਤ ਤੋਂ 10 ਅਗਸਤ ਤੱਕ ਜਾਰੀ ਰਹੇਗਾ।

ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਟ੍ਰੇਨਿੰਗ ਵਿੱਚ ਪ੍ਰਸਨਾਲਿਟੀ ਡਿਵੈਲਪਮੈਂਟ, ਇੰਟਰਵਿਊ ਟਿਪਸ, ਬੇਸਿਕ ਆਫ ਬੀ.ਪੀ.ਓ., ਰਜਿਊਮ ਮੇਕਿੰਗ ਅਤੇ ਹੋਰ ਵੀ ਬਹੁਤ ਕੁਝ ਕਰਵਾਇਆ ਜਾ ਰਿਹਾ ਹੈ। ਇਹ ਟ੍ਰੇਨਿੰਗ ਪੰਜਾਬ ਸਰਕਾਰ ਵਲੋਂ ਮੁਫਤ ਕਰਵਾਈ ਜਾ ਰਹੀ ਹੈ। 10 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਦੀ ਇੰਟਰਵਿਉ ਕਰਵਾਈ ਜਾਵੇਗੀ।

ਇਹਨਾਂ ਵਿਚੋਂ ਚੁਣੇ ਹੋਏ ਉਮੀਦਵਾਰਾਂ ਦੀ ਸੈਲਰੀ ਉਨ੍ਹਾਂ ਦੇ ਹੁਨਰ, ਐਜੁਕੇਸ਼ਨ, ਇੰਟਰਵਿਉ ਦੇ ਰਿਜਲਟ ‘ਤੇ ਨਿਰਭਰ ਕਰਦੀ ਹੈ। ਇਨ੍ਹਾਂ ਦੀ ਸੈਲਰੀ ਜੋ ਕਿ 10 ਹਜਾਰ ਤੋਂ 35 ਹਜਾਰ ਵਿੱਚ ਹੋਵੇਗੀ ਅਤੇ ਜੌਬ ਲੋਕੇਸ਼ਨ ਮੋਹਾਲੀ ਜਾਂ ਚੰਡੀਗੜ੍ਹ ਹੋਵੇਗੀ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੀ.ਬੀ.ਈ.ਈ. ਵਿਖੇ ਜੋ ਬੈਚ ਸ਼ਾਮ 2 ਵਜੇ ਤੋਂ 5 ਵਜੇ ਤੱਕ  ਲਗਾਇਆ ਜਾਂਦਾ ਹੈ, ਉਸ ਵਿੱਚ ਕੁਝ ਅਸਾਮੀਆਂ ਖਾਲੀ ਹਨ .ਪ੍ਰਾਰਥੀ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਪ੍ਰਤਾਪ ਚੌਂਕ, ਲੁਧਿਆਣਾ ਨਾਲ ਸੰਪਰਕ ਕਰਨ ।

Facebook Comments

Trending