ਪੰਜਾਬੀ

ਭਗਤ ਸਿੰਘ ਦੇ ਪਹਿਰਾਵੇ ਦੀ ਨਕਲ ਕਰਕੇ ਨਹੀਂ, ਸੋਚ ਅਪਣਾ ਕੇ ਬਦਲਿਆ ਜਾ ਸਕਦੈ ਸਮਾਜ

Published

on

ਲੁਧਿਆਣਾ : ਨਗਰ ਸੁਧਾਰ ਸਭਾ ਸ਼ਹੀਦ ਭਗਤ ਸਿੰਘ ਕਲੋਨੀ ਅਤੇ ਨਿਊ ਅਸ਼ੋਕ ਨਗਰ ਸਲੇਮ ਟਾਬਰੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਭਗਤ ਸਿੰਘ ਦਾ ਆਜ਼ਾਦ ਭਾਰਤ ਬਾਰੇ ਦ੍ਰਿਸ਼ਟੀਕੋਣ ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਰਿਟਾਇਰਡ ਪ੍ਰਿੰਸੀਪਲ ਝਲਮਣ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ । ਪ੍ਰੋਗਰਾਮ ਦੇ ਆਰੰਭ ਵਿੱਚ ਇਨ੍ਹਾਂ ਸ਼ਹੀਦਾਂ ਦੀ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਵਿਚਾਰ ਚਰਚਾ ਦੇ ਸ਼ੁਰੂ ਵਿਚ ਕਾ: ਵਿਨੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਸ਼ਹੀਦਾਂ ਦੀ ਦੂਰ ਦ੍ਰਿਸ਼ਟੀ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਦਾ ਅਨੰਦ ਮਾਣ ਰਹੇ ਹਾਂ । ਵਿਚਾਰ ਚਰਚਾ ਦੇ ਸ਼ੁਰੂ ਵਿੱਚ ਕੁੰਜੀਵਤ ਭਾਸ਼ਣ ਦੇਂਦੇ ਹੋਏ ਪ੍ਰੋ ਜਗਮੋਹਨ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਰ ਜਵਾਨੀ ਵਿੱਚ ਇਸ ਗੱਲ ਨੂੰ ਸਮਝ ਗਏ ਸਨ ਕਿ ਦੱਬੇ ਕੁਚਲੇ ਲੋਕਾਂ ਦੀ ਨਿਜਾਦ ਕੇਵਲ ਸਮਾਜਵਾਦ ਵਿਚ ਹੀ ਹੈ । ਇਸ ਲਈ ਆਮ ਲੋਕਾਂ ਦੇ ਸੰਘਰਸ਼ ਨੂੰ ਉਨ੍ਹਾਂ ਨੇ ਬੜੀ ਤਰਜੀਹ ਦਿੱਤੀ ਅਤੇ ਆਜ਼ਾਦੀ ਉਪਰੰਤ ਧਰਮ ਨਿਰਪੱਖ, ਲੋਕਤੰਤਰਿਕ ਤੇ ਸਮਾਜਿਕ ਨਿਆਂ ਵਾਲੇ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ।

ਪ੍ਰੋਫੈਸਰ ਜਗਮੋਹਣ ਸਿੰਘ ਦੇ ਬੋਲਣ ਤੋਂ ਪਹਿਲਾਂ ਉਨ੍ਹਾਂ ਬਾਰੇ ਬੋਲਦੇ ਹੋਏ ਰਮੇਸ਼ ਰਤਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਦੇ ਵਤਨ ਲਈ ਕੀਤੇ ਕੰਮਾਂ ਤੇ ਬਹੁਤ ਡੂੰਘੀ ਖੋਜ ਕੀਤੀ ਹੈ ਅਤੇ ਉਨ੍ਹਾਂ ਬਾਰੇ ਲਿਖਿਆ ਵੀ ਹੈ । ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਉਹ ਲੋਕ ਸੱਤਾ ਵਿਚ ਬੈਠੇ ਹਨ ਜਿਨ੍ਹਾਂ ਨੇ ਨਾ ਤਾਂ ਆਜ਼ਾਦੀ ਦੇ ਸੰਘਰਸ਼ ਵਿਚ ਕੋਈ ਹਿੱਸਾ ਪਾਇਆ ਸਗੋਂ ਅੰਗਰੇਜ਼ਾਂ ਦੀ ਦਲਾਲੀ ਹੀ ਕੀਤੀ ਅਤੇ ਮੁਆਫ਼ੀਆਂ ਮੰਗ ਕੇ ਪੈਨਸ਼ਨਾਂ ਹਾਸਲ ਕੀਤੀਆਂ ਸਨ। ਇਸ ਕਰਕੇ ਇਹ ਲੋਕ ਫਿਰਕੂ ਵੰਡੀਆਂ ਪਾ ਕੇ ਸੱਤਾ ਵਿਚ ਰਹਿਣਾ ਚਾਹੁੰਦੇ ਹਨ ।

ਬਹੁਚਰਚਿਤ ਕਸ਼ਮੀਰ ਫਾਈਲਜ਼ ਫਿਲਮ ਉਸੇ ਸੋਚ ਦਾ ਹੀ ਇਕ ਪ੍ਰਗਟਾਅ ਹੈ । ਇਹ ਫਿਲਮ ਬਕਾਇਦਾ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਲਿਆਂਦੀ ਗਈ ਹੈ ਤਾਂ ਜੋ ਸਮਾਜ ਵਿੱਚ ਫਿਰਕੂ ਵੰਡੀਆਂ ਪਾ ਕੇ ਇਹ ਸੱਤਾ ਵਿੱਚ ਕਾਇਮ ਰਹਿ ਸਕਣ । ਮੋਦੀ ਵੱਲੋਂ ਇਸ ਨੂੰ ਸਪੈਸ਼ਲ ਸ਼ਲਾਘਾਯੋਗ ਕਹਿਣਾ ਅਤੇ ਬੀਜੇਪੀ ਸ਼ਾਸਿਤ ਸੂਬਿਆਂ ਵੱਲੋਂ ਟੈਕਸ ਮੁਆਫ਼ ਕਰਨਾ ਮੰਦਭਾਗਾ ਹੈ । ਇਸ ਲਈ ਇਨ੍ਹਾਂ ਨੂੰ ਹਾਰ ਦੇਣ ਦੇ ਲਈ ਵਿਸ਼ਾਲ ਏਕੇ ਦੀ ਬੜੀ ਲੋੜ ਹੈ।

Facebook Comments

Trending

Copyright © 2020 Ludhiana Live Media - All Rights Reserved.