Connect with us

ਪੰਜਾਬੀ

ਰਾਜੇਵਾਲ ਸਕੂਲ ‘ਚ ਲਾਇਆ ਸਮਾਜਿਕ ਸਿੱਖਿਆ ਮੇਲਾ

Published

on

Social Education Fair held at Rajewal School

ਲੁਧਿਆਣਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ਿਆਂ ਦਾ ਮੇਲਾ ਕਰਵਾਇਆ ਗਿਆ। ਸਕੂਲ ਪਿੰ੍ਸੀਪਲ ਨਵਤੇਜ ਸ਼ਰਮਾ ਨੇ ਦੱਸਿਆ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਹੁਕਮਾਂ ‘ਤੇ ਜ਼ਿਲ੍ਹਾ ਮੈਂਟਰ ਸੁਬੋਧ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬੀਐੱਮ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਇਹ ਮੇਲਾ ਕਰਵਾਇਆ ਗਿਆ।

ਉਨ੍ਹਾਂ ਕਿਹਾ ਸਕੂਲ ਦੇ ਸਮਾਜਿਕ ਸਿੱਖਿਆ ਅਧਿਆਪਕ ਗੁਲਜ਼ਾਰ ਮੁਹੰਮਦ ਇਕੋਲਾਹਾ ਤੇ ਹਰਪ੍ਰਰੀਤ ਕੌਰ ਗਿੱਲ ਵੱਲੋਂ ਇਸ ਮੇਲੇ ਸਬੰਧੀ ਵਿਦਿਆਰਥੀਆਂ ਨੂੰ ਮਾਡਲ, ਚਾਰਟ ਤੇ ਪੋਸਟਰ ਆਦਿ ਬਣਾਉਣ ਲਈ ਪੇ੍ਰਿਤ ਕੀਤਾ ਗਿਆ। ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਸਿਮਰਨਦੀਪ ਕੌਰ ਵਲੋਂ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਚਾਰਟ, ਪੋਸਟਰ ਤੇ ਮਾਡਲ ਪ੍ਰਦਰਸ਼ਿਤ ਕੀਤੇ ਗਏ।

ਉਨ੍ਹਾਂ ਦੱਸਿਆ ਇਸ ਮੌਕੇ ਵਿਦਿਆਰਥੀਆਂ ਵਲੋਂ ਬਣਾਏ ਗਏ ਸਾਰੇ ਮਾਡਲਾਂ ਤੇ ਚਾਰਟਾਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ, ਸੁਮਨ ਪੁਰੀ, ਪੂਨਮ ਸ਼ਰਮਾ, ਗਗਨ ਭਾਟੀਆ, ਪਿ੍ਰਤਪਾਲ ਕੌਰ, ਅਨੀਤਾ ਰਾਣੀ, ਮੇਜਰ ਸਿੰਘ ਆਦਿ ਹਾਜ਼ਰ ਸਨ।

Facebook Comments

Trending