Connect with us

ਪੰਜਾਬੀ

ਐਸ.ਐਨ.ਆਈ.ਸੀ. ਤੇ ‘ਵਿਜੇ ਸ਼੍ਰੰਖਲਾ ਔਰ ਸੰਸਕ੍ਰਿਤੀ ਕਾ ਮਹਾਂ ਸੰਗਮ’ ਦਾ ਮੇਗਾ ਈਵੈਂਟ 6 ਦਸੰਬਰ ਨੂੰ

Published

on

SNIC And mega event of 'Vijay Series and Sanskriti Ka Maha Sangam' on December 6

ਲੁਧਿਆਣਾ :  ਐਨ.ਸੀ.ਸੀ. ਲੁਧਿਆਣਾ ਤੋਂ ਐਡਮਿਨ ਅਧਿਕਾਰੀ ਮੇਜਰ ਸੋਨੀਆ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਸੀ. ਵਿਜੇ ਸ੍ਰੰਖਲਾ ਜੋ ਕਿ ਐਨ.ਸੀ.ਸੀ. ਦਿਵਸ (28 ਨਵੰਬਰ 2021) ਨੂੰ ਸ਼ੁਰੂ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ 1971 ਦੀ ਜੰਗ ਦੇ 75 ਸ਼ਹੀਦਾਂ ਦੇ ਨੈਕਸਟ ਆਫ ਕਿਨਜ਼ (ਐਨ.ਓ.ਕੇ.) ਨੂੰ ਸਨਮਾਨਿਤ ਕੀਤਾ ਜਾਵੇਗਾ।

ਐਨ.ਸੀ.ਸੀ. ਕੈਡਿਟਸ ਸਨਮਾਨ ਸਮਾਗਮ 10 ਦਸੰਬਰ 2021 ਤੱਕ ਗੈਲੇਂਟਰੀ ਅਵਾਰਡਜ਼ ਪੋਰਟਲ ‘ਤੇ ਹਰ ਰੋਜ ਲਾਈਵ ਸਟ੍ਰੀਮ ਕੀਤੇ ਜਾਣਗੇ। ਇਸ ਸਮਾਗਮ ਦੇ ਸੰਚਾਲਨ ਲਈ ਲੁਧਿਆਣਾ ਨੂੰ ਵੀ ਇੱਕ ਸਥਾਨ ਵਜੋਂ ਚੁਣਿਆ ਗਿਆ ਹੈ।

ਇਸ ਯੂਨਿਟ ਵੱਲੋਂ 6 ਦਸੰਬਰ, 2021 ਨੂੰ ਸਥਾਨਕ ਕੁੰਦਨ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨ ਲੁਧਿਆਣਾ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 12:30 ਵਜੇ ਤੱਕ ਵਿਜੇ ਸ੍ਰੰਖਲਾ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇੱਕ ਅਜਿਹਾ ਸਮਾਗਮ ਹੈ ਜਿਸ ਵਿੱਚ ਐਨ.ਸੀ.ਸੀ. ਕੈਡਿਟਸ ਲੁਧਿਆਣਾ ਜ਼ਿਲ੍ਹੇ ਦੇ ਭਾਰਤ-ਪਾਕਿ ਜੰਗ 1971 ਦੇ ਸ਼ਹੀਦਾਂ ਦੇ ਐਨ.ਓ.ਕੇ. ਨੂੰ ਸਨਮਾਨਿਤ ਕਰਨਗੇ।

Facebook Comments

Advertisement

Trending