ਪੰਜਾਬੀ

ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਛੋਟੇ-ਛੋਟੇ ਬੱਚਿਆਂ ਨੇ ਮਨਾਈ ਦੀਵਾਲੀ

Published

on

ਲੁਧਿਆਣਾ : ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਕਿੰਡਰਗਾਰਟਨ ਸ਼ਾਖਾ ਵਿੱਚ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਲਿਜਾਇਆ ਗਿਆ। ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦੀਵਾਲੀ ਮੌਕੇ ਦੀਵੇ ਤੇ ਮੋਮਬੱਤੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਤੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

ਸਕੂਲ ਦੇ ਬੱਚਿਆਂ ਵਲੋਂ ਮਿਸ ਬੇਅੰਤ ਕੌਰ, ਮਿਸ ਅਨੂਪ੍ਰੀਤ ਕੌਰ ਅਤੇ ਕੁਮਾਰੀ ਸੋਨੀਆ ਦੀ ਅਗਵਾਈ ਹੇਠ ਰੰਗੋਲੀ ਬਣਾਈ ਗਈ । ਬੱਚਿਆਂ ਨੂੰ *ਗਰੀਨ ਦੀਵਾਲੀ* ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ। ਸਾਰੇ ਬੱਚਿਆਂ ਨੇ ਧੂਮਧਾਮ ਨਾਲ ਦੀਵਾਲੀ ਮਨਾਈ। ਕਿੰਡਰ ਗਾਰਟਨ ਦੇ ਮੁਖੀ ਮਿਸ ਹਰਸ਼, ਪ੍ਰਿੰਸੀਪਲ ਸ਼੍ਰੀਮਤੀ ਕਿਰਨਜੀਤ ਕੌਰ ਅਤੇ ਸਕੂਲ ਮੈਨੇਜਮੈਂਟ ਨੇ ਛੋਟੇ-ਛੋਟੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.