ਪੰਜਾਬੀ

  ਸਿੰਗਲ ਯੂਜ ਪਲਾਸਟਿਕ ਸਬੰਧੀ ਕੌਤਾਹੀ ਵਰਤਣ ਵਾਲਿਆਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ- ਸੰਯੁਕਤ ਕਮਿਸ਼ਨਰ

Published

on

ਲੁਧਿਆਣਾ : ਨਗਰ ਨਿਗਮ ਕਮਿਸ਼ਨਰ ਲੁਧਿਆਣਾ ਡਾ. ਸ਼ੇਨਾ ਅਗਰਵਾਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਗਰ ਨਿਗਮ ਦੇ ਜ਼ੋਨ-ਏ ਮੀਟਿੰਗ ਹਾਲ ਵਿਖੇ ਨਿਗਮ ਦੀ ਸਿਹਤ ਸਾਖ਼ਾ ਅਤੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਲੁਧਿਆਣਾ ਦੇ ਅਧਿਕਾਰੀਆਂ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਨਿਗਮ ਦੇ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਪੂਨਮਪ੍ਰੀਤ ਕੋਰ, ਸਿਹਤ ਅਫ਼ਸਰ ਡਾ. ਵਿਪੁਲ ਮਲਹੋਤਰਾ, ਸੈਨੀਟੇਸ਼ਨ ਅਫ਼ਸਰ ਸ਼੍ਰੀ ਅਸ਼ਵਨੀ ਸਹੋਤਾ, ਸੀਨੀਅਰ ਅਸਿਸਟੈਂਟ ਇੰਜੀਨੀਅਰ ਸ. ਹਰਪਾਲ ਸਿੰਘ ਔਜਲਾ ਤੋ ਇਲਾਵਾ ਚਾਰੇ ਜ਼ੋਨਾਂ ਦੇ ਮੁੱਖ ਸਫਾਈ ਨਿਰੀਖਕਾਂ ਅਤੇ ਸਫਾਈ ਨਿਰੀਖਕਾਂ ਨੇ ਭਾਗ ਲਿਆ।

ਇਸ ਵਰਕਸ਼ਾਪ ਵਿਚ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਸ਼੍ਰੀ ਗੁਰਬਖਸ਼ਿਸ ਸਿੰਘ ਗਿੱਲ ਸੀਨੀਅਰ ਇਨਵਾਇਰਮੈਂਟ ਇੰਜੀਨੀਅ) ਅਤੇ ਸ਼੍ਰੀ ਜਸਪਾਲ ਸਿੰਘ ਅਸਿਸਟੈਂਟ ਇਨਵਾਇਰਮੈਂਟ ਇੰਜੀਨੀਅਰ ਵਲੋ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਸਬੰਧੀ ਉਕਤ ਨੋਟੀਫਿਕੇਸ਼ਨ ਅਨੁਸਾਰ ਚਾਲਾਨ ਕਰਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਪਹਿਚਾਣ ਸਬੰਧੀ ਜਾਣਕਾਰੀ ਮੁੱਹਈਆ ਕਰਵਾਈ ਗਈ।

ਇਸ ਤੋ ਇਲਾਵਾ ਪੀ.ਪੀ.ਸੀ.ਬੀ ਦੇ ਅਧਿਕਾਰੀਆਂ ਵਲੋ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਕੁਆਇਰੀਆਂ ਦੇ ਜਵਾਬ ਵੀ ਦਿੱਤੇ ਗਏ। ਇਸ ਉਪਰੰਤ ਸੰਯੁਕਤ ਕਮਿਸ਼ਨਰ ਵਲੋ ਸਾਰੇ ਮੁੱਖ ਸਫਾਈ ਨਿਰੀਖਕਾਂ ਅਤੇ ਸਫਾਈ ਨਿਰੀਖਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਅਤੇ ਚਲਾਨ ਆਦਿ ਦੀ ਕਾਰਵਾਈ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਜਾਰੀ ਕੀਤੇ ਗਏ।

ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਪੂਨਮਪ੍ਰੀਤ ਕੌਰ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਕਿਹਾ ਕਿ ਕੌਤਾਹੀ ਵਰਤਣ ਵਾਲਿਆਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.