Connect with us

Uncategorized

ਲੋਧੀ ਕਲੱਬ ‘ਚ ਸਜੇਗੀ ਸੁਰਾਂ ਦੀ ਮਹਿਫਲ, Singer Satinder Sartaj ਮਚਾਉਣਗੇ ਧਮਾਲ, ਜਾਣੋ ਕੀ ਹੋਵੇਗਾ ਖ਼ਾਸ

Published

on

ਕੋਵਿਡ ਤੋਂ ਬਾਅਦ ਸ਼ਹਿਰ ਵਿਚ ਇਕ ਵਾਰ ਫਿਰ ਜਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਨਾਮਵਰ ਲੋਧੀ ਕਲੱਬ ਦੀ ਸਿਲਵਰ ਜੁਬਲੀ ਸਮਾਗਮ 27 ਨਵੰਬਰ ਦਿਨ ਸ਼ਨੀਵਾਰ ਨੂੰ ਕਲੱਬ ਦੇ ਵਿਹੜੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸ਼ਾਮ ਨੂੰ ਖਾਸ ਬਣਾਉਣ ਲਈ ਪੰਜਾਬੀ ਗਾਇਕ ਸਤਿੰਦਰ ਸਰਤਾਜ ਮਹਿਫਲ ਦੀ ਰੌਣਕ ਵਧਾਉਣਗੇ ਤੇ ਇਸ ਸ਼ਾਮ ਨੂੰ ਲੇਜ਼ਰ ਸ਼ੋਅ ਰਾਹੀਂ ਖਾਸ ਬਣਾਇਆ ਜਾਵੇਗਾ। ਇਸ ਦੌਰਾਨ ਸਤਿੰਦਰ ਸਰਤਾਜ ਆਪਣੇ ਕਈ ਪ੍ਰਸਿੱਧ ਸੂਫੀ ਗੀਤਾਂ ਨਾਲ ਕਲੱਬ ਮੈਂਬਰਾਂ ਲਈ ਇਸ ਦਿਨ ਨੂੰ ਖਾਸ ਬਣਾਉਣਗੇ।

ਕਲੱਬ ਦੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ ਰਹਿਣਗੇ ਮੌਜੂਦ

ਇਸ ਦੌਰਾਨ ਲੇਜ਼ਰ ਸ਼ੋਅ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਕਲੱਬ ਮੈਂਬਰਾਂ ਲਈ ਕਈ ਆਕਰਸ਼ਕ ਗਤੀਵਿਧੀਆਂ ਦਾ ਆਯੋਜਨ ਕਰਕੇ ਇਸ ਦਿਨ ਨੂੰ ਵਿਸ਼ੇਸ਼ ਬਣਾਇਆ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਕਲੱਬ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਕਲੱਬ ਦੇ ਜਨਰਲ ਸਕੱਤਰ ਸੀਏ ਨਿਤਿਨ ਮਹਾਜਨ ਨੇ ਕਿਹਾ ਕਿ ਕਲੱਬ ਮੈਂਬਰਾਂ ਲਈ ਇਹ ਗਤੀਵਿਧੀ ਸਭ ਤੋਂ ਜ਼ਰੂਰੀ ਹੈ। ਕਿਉਂਕਿ ਅੱਜ ਕਲੱਬ ਦਾ 25ਵਾਂ ਸਥਾਪਨਾ ਦਿਵਸ ਹੈ।

Facebook Comments

Advertisement

Trending