Connect with us

ਪੰਜਾਬੀ

ਗਾਇਕਾ ਨੇਹਾ ਕੱਕੜ ਦਾ ਸ਼ਾਰਟ ਡਰੈੱਸ ‘ਚ ਹੌਟ ਲੁੱਕ

Published

on

Singer Neha Kakkar looks hot in a short dress

ਬਾਲੀਵੁੱਡ ਗਾਇਕਾ ਨੇਹਾ ਕੱਕੜ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਨੇਹਾ ਕੱਕੜ ਦਾ ਗੀਤ ‘ਮਸਲਾ’ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਨੇਹਾ ਕੱਕੜ ਪੰਜਾਬੀ ਗਾਇਕ ਸਿੰਘਸਟਾ ਨਾਲ ਨਜ਼ਰ ਆਈ।

ਦੱਸ ਦਈਏ ਕਿ ਹਾਲ ਹੀ ‘ਚ ਨੇਹਾ ਕੱਕੜ ਨੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਨੇਹਾ ਕੱਕੜ ਨੇ ਕੈਪਸ਼ਨ ‘ਚ ਹਾਰਟ ਵਾਲਾ ਇਮੋਜ਼ੀ ਬਣਾਇਆ ਹੈ। ਨੇਹਾ ਕੱਕੜ ਦੀ ਇਸ ਲੁੱਕ ‘ਤੇ ਪ੍ਰਸ਼ੰਸ਼ਕ ਵੀ ਫਿਦਾ ਹੋ ਰਹੇ ਹਨ। ਉਹ ਕੁਮੈਂਟ ‘ਚ ਨੇਹਾ ਕੱਕੜ ਦੀਆਂ ਤਸਵੀਰਾਂ ਨੂੰ ਹੌਟ ਦੱਸ ਰਹੇ ਹਨ।

ਦੱਸਣਯੋਗ ਹੈ ਕਿ ਨੇਹਾ ਕੱਕੜ ਟੌਪ ਸਿਤਾਰਿਆਂ ‘ਚ ਗਿਣੀ ਜਾਂਦੀ ਹੈ, ਜਿਸ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ ‘ਚ ਆਪਣੀ ਗਾਇਕੀ ਦਾ ਜਲਵਾ ਦਿਖਾਇਆ ਹੈ। ਨੇਹਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

 

Facebook Comments

Trending