ਪਾਲੀਵੁੱਡ
ਗਾਇਕਾ ਗੁਰਲੇਜ ਅਖ਼ਤਰ ਦੀ ਭੈਣ ਜੈਸਮੀਨ ਨੇ ਸਾਂਝੀਆਂ ਕੀਤੀਆਂ ਲਾਵਾਂ ਦੀਆਂ ਤਸਵੀਰਾਂ
Published
2 years agoon

ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ ਅਖ਼ਤਰ ਦੀ ਛੋਟੀ ਭੈਣ ਜੈਸਮੀਨ ਅਖ਼ਤਰ ਪਿਛਲੇ ਮਹੀਨੇ ਵਿਆਹ ਦੇ ਬੰਧਨ ‘ਚ ਬੱਝੀ ਹੈ। ਹੁਣ ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ ਸਨ।
ਜੈਸਮੀਨ ਨੇ ਵੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਹਾਲ ਇਕ ਵਾਰ ਫਿਰ ਜੈਸਮੀਨ ਨੇ ਆਪਣੀਆਂ ਲਾਵਾਂ ਦੌਰਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਹੁਣ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਉਹ ਗੁਰੂ ਘਰ ਲਾਵਾਂ ਲੈਂਦੇ ਨਜ਼ਰ ਆ ਰਹੇ ਹਨ। ਵਿਆਹ ਵਾਲੇ ਦਿਨ ਜੈਸਮੀਨ ਨੇ ਲਾਵਾਂ ਦੌਰਾਨ ਸੰਤਰੀ ਰੰਗ ਦਾ ਭਾਰੀ ਲਹਿੰਗਾ ਪਾਇਆ ਸੀ, ਜਿਸ ‘ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।
ਦੱਸਣਯੋਗ ਹੈ ਕਿ ਜੈਸਮੀਨ ਅਖ਼ਤਰ ਨੇ ਲਾਲੀ ਕਾਹਲੋਂ ਨਾਲ ਵਿਆਹ ਕਰਵਾਇਆ ਹੈ। ਜੈਸਮੀਨ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ। ਉਸ ਦੇ ਭਰਾ ਵੀ ਗਾਇਕੀ ਦੇ ਖ਼ੇਤਰ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ।
ਜੈਸਮੀਨ ਦੀ ਵੱਡੀ ਭੈਣ ਗੁਰਲੇਜ ਅਖਤਰ ਵੀ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਹੈ ਅਤੇ ਉਸ ਦੇ ਜੀਜਾ ਕੁਲਵਿੰਦਰ ਕੈਲੀ ਵੀ ਪ੍ਰਸਿੱਧ ਗਾਇਕ ਹਨ।
You may like
-
ਕੇਜਰੀਵਾਲ ਦੀ ਧੀ ਦੇ ਵਿਆਹ ‘ਚ ਆਪਣੀ ਪਤਨੀ ਨਾਲ ਇਸ ਅੰਦਾਜ਼ ‘ਚ ਨਜ਼ਰ ਆਏ CM ਮਾਨ, ਤਸਵੀਰਾਂ ਵਾਇਰਲ
-
ਰੇਹੜੀ ਵਾਲਿਆਂ ਨੂੰ ਹਟਾਉਣ ਗਏ ਸਬ-ਇੰਸਪੈਕਟਰ ਨਾਲ ਵਾਪਰੀ ਘਟਨਾ, ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
-
ਦਿਲਜੀਤ ਦੋਸਾਂਝ ਨੂੰ ਦੇਖਣ ਲਈ ਪਾਗਲ ਹੋਏ ਪ੍ਰਸ਼ੰਸਕ, ਪੁਲਿਸ ਨੇ ਚਲਾਏ ਡੰਡੇ ! ਇਹ ਵੀਡੀਓ ਕਾਫੀ ਹੋ ਰਿਹਾ ਹੈ ਵਾਇਰਲ
-
ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਇੰਡਸਟਰੀ ‘ਚ ਸੋਗ ਦੀ ਲਹਿਰ
-
ਸਟੇਜ ‘ਤੇ ਪਰਫਾਰਮੈਂਸ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਹਮਲਾ…
-
ਵਿਵਾਦਾਂ ‘ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ