Connect with us

ਇੰਡੀਆ ਨਿਊਜ਼

ਕੈਨੇਡਾ ਦੇ ਇਸ ਸਿੱਖ ਵਿਦਿਆਰਥੀ ਨੇ ਬਣਾਇਆ ਅਜਿਹਾ ਪ੍ਰਾਜੈਕਟ ਜਿਸਨੇ ਚਮਕਾਇਆ ਪੰਜਾਬੀਆਂ ਦਾ ਨਾਮ

Published

on

Sikh student Canada created a project name of Punjabis shine

ਜਾਣਕਾਰੀ ਅਨੁਸਾਰ ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਕੌਮਾਂਤਰੀ ਵਿਗਿਆਨ ਮੇਲੇ ਵਿਚ ਮੱਲ ਮਾਰ ਕੇ ਪੰਜਾਬੀਆਂ ਦਾ ਨਾਮ ਦੁਨੀਆਂ ਭਰ ਵਿਚ ਚਮਕਾ ਦਿਤਾ ਹੈ। ਉਨਟਾਰੀਉ ਸੂਬੇ ’ਚ ਪੈਂਦੇ ਵਾਟਰਲੂ ਸ਼ਹਿਰ ਦੇ ਵਾਸੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ ਕੇਅਰ (ਅੱਖਾਂ ਦੀ ਦੇਖਭਾਲ) ਪ੍ਰਾਜੈਕਟ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਲਈ ਕਰਵਾਏ ਗਏ ਯੂਰਪੀ ਯੂਨੀਅਨ ਕੰਟੈਸਟ ਵਿਚ ਭੇਜਿਆ ਗਿਆ ਸੀ, ਜਿਸ ਨੇ ਦੂਜਾ ਇਨਾਮ ਜਿੱਤ ਲਿਆ ਹੈ।

ਸਪੇਨ ਦੇ ਸਲਾਮਾਂਕਾ ਸ਼ਹਿਰ ’ਚ ਇਸ ਮਹੀਨੇ ਦੇ ਸ਼ੁਰੂ ਵਿਚ ਨੌਜਵਾਨ ਵਿਗਿਆਨੀਆਂ ਲਈ ਯੂਰਪੀ ਯੂਨੀਅਨ ਕੰਟੈਸਟ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਲਈ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਨੇ ਅਪਣੇ ਸਭ ਤੋਂ ਵਧੀਆ ਸਾਇੰਸ-ਫੇਅਰ ਪ੍ਰਾਜੈਕਟ ਭੇਜੇ ਸਨ। ਇਸੇ ਤਰ੍ਹਾਂ ਵਾਟਰਲੂ ਦੇ ਨੌਜਵਾਨ ਵਿਦਿਆਰਥੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ-ਕੇਅਰ ਪ੍ਰਾਜੈਕਟ ਵੀ ਕੈਨੇਡਾ ਵਲੋਂ ਇਸ ਕੌਮਾਂਤਰੀ ਵਿਗਿਆਨ ਮੇਲੇ ਵਿਚ ਭੇਜਿਆ ਗਿਆ ਸੀ, ਜੋ ਕਿ ਮੁਕਾਬਲੇ ਦੇ ਜੱਜਾਂ ਨੂੰ ਵਧੀਆ ਲਗਿਆ ਤੇ ਇਸ ਦੇ ਚਲਦਿਆਂ ਹਰਦਿੱਤ ਸਿੰਘ ਦੇ ਇਸ ਪ੍ਰਾਜੈਕਟ ਨੇ ਮੇਲੇ ਵਿਚ ਦੂਜਾ ਇਨਾਮ ਜਿੱਤ ਲਿਆ।

Sikh student Canada created a project name of Punjabis shine

ਉੱਥੇ ਹੀ ਹਰਦਿੱਤ ਸਿੰਘ ਵਲੋਂ ਸਪੈਕੁਲਰ ਨਾਮ ਨਾਲ ਬਣਾਏ ਗਏ ਇਸ ਆਈ-ਕੇਅਰ ਪ੍ਰਾਜੈਕਟ ਰਾਹੀਂ ਅੱਖਾਂ ਦੇ ਇਲਾਜ ਨੂੰ ਸਸਤਾ ਤੇ ਪਹੁੰਚਯੋਗ ਬਣਾਉਣ ਵਿਚ ਮਦਦ ਮਿਲੇਗੀ। ਇਹ ਸਫ਼ਲਤਾ ਹਾਸਲ ਕਰਨ ਮਗਰੋਂ ਹਰਦਿੱਤ ਸਿੰਘ ਨੇ ਕਿਹਾ ਕਿ ਇਸ ਕੌਮਾਂਤਰੀ ਪੱਧਰ ਦੇ ਵਿਗਿਆਨ ਮੇਲੇ ਵਿਚ ਬਹੁਤ ਵਧੀਆ-ਵਧੀਆ ਪ੍ਰਾਜੈਕਟ ਆਏ ਹੋਏ ਸਨ ਤੇ ਉਸ ਦੇ ਪ੍ਰਾਜੈਕਟ ਨੂੰ ਦੂਜਾ ਸਥਾਨ ਮਿਲਣ ’ਤੇ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਕਿਚਨਰ ’ਚ ਕੈਮਰੂਨ ਹਾਈਟਸ ਕਾਲਜੀਏਟ ਇੰਸਟੀਟਿਊਟ ’ਚ 10ਵੀਂ ਜਮਾਤ ’ਚ ਪੜ੍ਹਦੇ ਹਰਦਿੱਤ ਸਿੰਘ ਨੇ ਇਨ੍ਹਾਂ ਕੌਮਾਂਤਰੀ ਮੁਕਾਬਲਿਆਂ ’ਚ ਆਨਲਾਈਨ ਢੰਗ ਰਾਹੀਂ ਭਾਗ ਲਿਆ ਸੀ।

 

 

Facebook Comments

Trending