ਪੰਜਾਬ ਨਿਊਜ਼
ਭਾਰਤ ਸਰਕਾਰ ਪਾਕਿਸਤਾਨੀ ਸਿੱਖਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ਾ ਦੇਵੇ -ਸਿੱਖ ਸੰਗਤ ਪੇਸ਼ਾਵਰ
Published
3 years agoon

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਨਨਕਾਣਾ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਪੇਸ਼ਾਵਰ, ਸਿੰਧ ਤੇ ਕੈਨੇਡਾ ਦੀਆਂ ਸੰਗਤਾਂ ਸਮੇਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਵੰਨ-ਸੁਵੰਨੇ ਪਕਵਾਨ ਤਿਆਰ ਕਰ ਕੇ ਲੰਗਰ ਲਾਏ ਗਏ ਹਨ। ਇਸ ਸਬੰਧੀ ਪੇਸ਼ਾਵਰ ਦੀ ਸੰਗਤ ਨਾਲ ਆਏ ਹੁਕਮ ਸਿੰਘ, ਕਿਰਪਾਲ ਸਿੰਘ ਤੇ ਚਰਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹਰ ਸਾਲ ਪੇਸ਼ਾਵਰ ਦੀ ਸੰਗਤ ਵੱਲੋਂ ਗੁ. ਸ੍ਰੀ ਨਨਕਾਣਾ ਸਾਹਿਬ ਤੇ ਵਿਸਾਖੀ ਦੇ ਦਿਹਾੜੇ ਤੇ ਗੁ. ਪੰਜਾ ਸਾਹਿਬ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਲੰਗਰ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਬਹੁਤ ਘੱਟ ਵੀਜ਼ੇ ਦਿੰਦੀ ਹੈ, ਨਹੀਂ ਤਾਂ ਪੇਸ਼ਾਵਰ ਦੀ ਸੰਗਤ ਪੰਜਾਬ ਦੇ ਗੁਰਧਾਮਾਂ ਵਿੱਚ ਵੀ ਲੰਗਰ ਸੇਵਾ ਨਿਭਾਉਣ ਤੋਂ ਪਿੱਛੇ ਨਾ ਰਹੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਦੇ ਸਿੱਖਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਵੀ ਪਰਿਵਾਰਾਂ ਸਮੇਤ ਭਾਰਤ ਸਥਿਤ ਸਾਰੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਉਨ੍ਹਾਂ ਦੱਸਿਆ ਕਿ ਗੁ. ਪੰਜਾ ਸਾਹਿਬ ਤੇ ਗੁ. ਨਨਕਾਣਾ ਸਾਹਿਬ ਵਿਖੇ ਹਰ ਸਾਲ ਪ੍ਰਕਾਸ਼ ਪੁਰਬ ਅਤੇ ਵਿਸਾਖੀ ਮੌਕੇ ਅੰਮ੍ਰਿਤ ਸੰਚਾਰ ਹੁੰਦਾ ਹੈ। ਉਦੋਂ ਸਿੱਖ ਪਰਿਵਾਰਾਂ ਦੇ ਬੱਚੇ ਸਿੱਖੀ ਕਾਇਮ ਰੱਖਣ ਲਈ ਬੜੇ ਉਤਸ਼ਾਹ ਨਾਲ ਅੰਮ੍ਰਿਤਪਾਨ ਕਰ ਕੇ ਪੰਜ ਕੱਕਾਰਾਂ ਦੇ ਧਾਰਨੀ ਬਣਦੇ ਹਨ।
You may like
-
ਇਸ ਦੇਸ਼ ‘ਚ ਭੁੱਖਮਰੀ ਕਾਰਨ ਬੱਚੇ ਵੇਚਣ ਨੂੰ ਤਿਆਰ ਹੋਏ ਲੋਕ
-
ਪੰਜਾਬ ਕਾਂਗਰਸ ਦੇ ਆਗੂਆਂ ਤੋਂ ਨਿਰਾਸ਼ ਹੋਈ ਅਰੂਸਾ ਆਲਮ ਤੇ ਕਿਹਾ – ਹੁਣ ਕਦੇ ਭਾਰਤ ਨਹੀਂ ਆਵਾਂਗੀ..
-
UP ਦੇ ਸਾਰੇ ਥਾਣਿਆਂ ਅੱਗੇ ਕੀਤਾ ਜਾਵੇਗਾ ਪ੍ਰਦਰਸ਼ਨ – ਗੁਰਨਾਮ ਚੜੂਨੀ
-
ਭੁਚਾਲ ਦੇ ਝਟਕਿਆਂ ਨਾਲ ਪਾਕਿਸਤਾਨ ‘ਚ 300 ਤੋਂ ਵੱਧ ਜ਼ਖ਼ਮੀ
-
UP ‘ਚ ਯੋਗੀ ਸਰਕਾਰ ਨੇ ਪੰਜਾਬੀਆਂ ਦੀ ਐਂਟਰ ‘ਤੇ ਲਗਾਈ ਪਾਬੰਦੀ
-
ਪਾਕਿਸਤਾਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਲੈਕੇ ਜਾ ਰਿਹਾ ਟਰੱਕ ਤਾਲਿਬਾਨ ਨੇ ਕੀਤਾ ਜ਼ਬਤ