Connect with us

ਪੰਜਾਬੀ

ਸਿੱਖ ਜਥੇਬੰਦੀਆਂ ਕਾਂਗਰਸੀ ਆਗੂ ਮੰਡ ਤੇ ਅਰੋੜਾ ਹੋਏ ਆਹਮੋ ਸਾਹਮਣੇ, ਤਿੱਖੀ ਬਹਿਸ ਤੇ ਹੋਈ ਹੱਥੋਂਪਾਈ

Published

on

Sikh groups clash in front of Congress leaders

ਲੁਧਿਆਣਾ : ਇੰਟਰਨੈੱਟ ਮੀਡੀਆ ‘ਤੇ ਸਿੱਖ ਧਰਮ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਮਿਤ ਅਰੋੜਾ ਤੇ ਉਸ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਆਏ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ ਉਸ ਸਮੇਂ ਹੱਥ ਪੈਰ ਫੁੱਲ ਗਏ। ਜਦੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਮਿਸ਼ਨਰ ਪਹੁੰਚੇ ਸਿੱਖ ਜਥੇਬੰਦੀਆਂ ਨੇ ਦੋਵਾਂ ਨੂੰ ਘੇਰ ਲਿਆ।

ਤਿੱਖੀ ਬਹਿਸ ਤੋਂ ਬਾਅਦ ਮਾਮਲਾ ਹੱਥੋਪਾਈ ਤਕ ਪਹੁੰਚ ਗਿਆ ਜਿਸ ‘ਚ ਗੁਰਸਿਮਰਨ ਮੰਡ ਦੀ ਪੱਗ ਸਿਰ ਤੋਂ ਲੱਥ ਗਈ। ਦੋਵੇਂ ਆਪਣੀ ਜਾਨ ਬਚਾਉਣ ਲਈ ਪੁਲਿਸ ਕਮਿਸ਼ਨਰ ਦਫਤਰ ‘ਚ ਵੜ ਗਏ। ਸਿੱਖ ਜਥੇਬੰਦੀਆਂ ਦੋਵਾਂ ਦਾ ਬਾਹਰ ਆਉਣ ਦੀ ਉਡੀਕ ਕਰਦੀ ਰਹੀਆਂ ਪਰ ਪੁਲਿਸ ਨੇ ਦੋਵਾਂ ਨੂੰ ਪਿਛਲੇ ਰਸਤੇ ਤੋਂ ਬਾਹਰ ਕੱਢਵਾ ਕੇ ਉਨ੍ਹਾਂ ਨੂੰ ਘਰ ਭੇਜਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਸੁਰੱਖਿਆ ਲਈ 4 ਪੁਲਿਸ ਦੀ ਗੱਡੀਆਂ ਭੇਜੀਆਂ ਗਈਆਂ ਸਨ।

ਇਸ ਮਾਮਲੇ ‘ਚ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਬੁੱਧਵਾਰ ਸ਼ਾਮ ਧਰਮਪੁਰਾ ਚੌਕੀ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਸਿੱਖ ਜਥੇਬੰਦੀਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲਣ ਜਾ ਰਹੀਆਂ ਸੀ ਉਸ ਸਮੇਂ ਉਨ੍ਹਾਂ ਦਾ ਸਾਹਮਣਾ ਮੰਡ ਤੇ ਅਰੋੜਾ ਨਾਲ ਹੋ ਗਿਆ।

Facebook Comments

Trending