Connect with us

ਪੰਜਾਬੀ

ਸ਼੍ਰੋ. ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਢਿੱਲੋਂ ਨੇ ਕੀਤਾ ਸਾਹਨੇਵਾਲ ਸ਼ਹਿਰ ‘ਚ ਚੋਣ ਪ੍ਰਚਾਰ

Published

on

Shro. Akali Dal-BSP joint candidate Dhillon campaigned in Sahnewal city

ਸਾਹਨੇਵਾਲ/ ਲੁਧਿਆਣਾ : ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਅਕਾਲੀ ਦਲ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਸਾਹਨੇਵਾਲ ਸ਼ਹਿਰ ‘ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨੇ ਦੁਕਾਨਦਾਰਾਂ ਤੋਂ ਸਹਿਯੋਗ ਮੰਗਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਕਾਲੀ ਬਸਪਾ ਦੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਜੋ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਢਿੱਲੋਂ ਨੇ ਕਿਹਾ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਸਾਹਨੇਵਾਲ ਹਲਕੇ ਅੰਦਰ ਜਿੰਨੇ ਵੀ ਵਿਕਾਸ ਦੇ ਕੰਮ ਅਧੂਰੇ ਪਏ ਹਨ , ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਇਸ ਹਲਕੇ ਤੋਂ ਜਿਤਾਓ ਤਾਂ ਜੋ ਮੈਂ ਇਸ ਹਲਕੇ ਦਾ ਸਰਬਪੱਖੀ ਵਿਕਾਸ ਕਰ ਸਕਾਂ।

ਇਸ ਮੌਕੇ ਕੁਲਵੰਤ ਸਿੰਘ ਕਾਂਤੀ ਸਾਬਕਾ ਪ੍ਰਧਾਨ, ਡਾ. ਸ਼ਮਸ਼ੇਰ ਸਿੰਘ ਕੈਲੇ, ਗੁਰਦੀਪ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਸਾਹਨੇਵਾਲ, ਹਰਦੀਪ ਸਿੰਘ ਤੋਤਾ, ਨਰਿੰਦਰ ਸਿੰਘ ਨਿੰਦੀ, ਮਾਸਟਰ ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਗੁਰਮੀਤ ਸਿੰਘ ਪੱਪੂ ਤਲਵਾੜਾ, ਟੀਟੂ ਤੋ ਇਲਾਵਾ ਹੋਰ ਅਕਾਲੀ ਆਗੂ ਹਾਜ਼ਰ ਸਨ।

Facebook Comments

Trending