ਪੰਜਾਬੀ

ਕੀ ਸਰਦੀਆਂ ‘ਚ ਖਾਣਾ ਚਾਹੀਦਾ ਦਹੀਂ ? ਜਾਣੋ ਇਸ ਦੇ ਫ਼ਾਇਦੇ- ਨੁਕਸਾਨ

Published

on

ਆਯੁਰਵੈਦ ਦੇ ਅਨੁਸਾਰ ਦਹੀਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ਵਿੱਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਹਾਲਾਂਕਿ ਸਰਦੀਆਂ ਵਿਚ ਵੀ ਦਹੀ ਖਾਣ ਦੇ ਕੁਝ ਨਿਯਮ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਵਿੱਚ ਦਹੀਂ ਕਿਵੇਂ ਅਤੇ ਕਦੋਂ ਖਾਣਾ ਚਾਹੀਦਾ…

ਸਭ ਤੋਂ ਪਹਿਲਾਂ ਜਾਣੋ ਦਹੀਂ ਖਾਣ ਦਾ ਤਰੀਕਾ
ਦਹੀਂ ਵਿਚ ਸਟ੍ਰਾਬੇਰੀ, ਅਨਾਰ, ਮਟਰ, ਬੈਂਗਣ ਮਿਲਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।
ਤੁਸੀਂ ਦਹੀਂ ਨੂੰ ਆਟੇ ‘ਚ ਗੁੰਨ੍ਹ ਕੇ ਰੋਟੀਆਂ ਬਣਾ ਕੇ ਵੀ ਖਾ ਸਕਦੇ ਹੋ।
ਬੱਚਿਆਂ ਨੂੰ ਦਹੀਂ ‘ਚ ਤਾਜ਼ੇ ਫਲ ਮਿਲਾਕੇ ਖਾਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਨੂੰ ਆਈਸ ਕਰੀਮ ਵਰਗਾ ਸੁਆਦ ਆਵੇਗਾ।
ਜੇ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਤੁਸੀਂ ਸਲਾਦ ਵਿਚ ਦਹੀਂ ਪਾ ਕੇ ਖਾ ਸਕਦੇ ਹੋ।
ਗਰਮੀਆਂ ਵਿਚ ਤੁਸੀਂ ਖੀਰੇ ਜਾਂ ਅਨਾਨਾਸ ਦਾ ਰਾਇਤਾ ਬਣਾ ਕੇ ਖਾ ਸਕਦੇ ਹੋ।
ਕਦੇ ਵੀ ਦਹੀਂ ਨੂੰ ਗਰਮ ਕਰਕੇ ਨਾ ਖਾਓ ਕਿਉਂਕਿ ਇਸ ਨਾਲ ਦਹੀਂ ਵਿੱਚ ਮੌਜੂਦ ਚੰਗੇ ਬੈਕਟਰੀਆ ਖਤਮ ਹੋ ਜਾਂਦੇ ਹਨ।

ਦਹੀਂ ਖਾਣ ਦਾ ਸਹੀ ਸਮਾਂ : ਮਾਹਰਾਂ ਦੇ ਅਨੁਸਾਰ ਦਹੀ ਹਮੇਸ਼ਾ ਸਵੇਰੇ ਜਾਂ ਦਿਨ ‘ਚ ਖਾਣਾ ਚਾਹੀਦਾ ਹੈ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਇਸ ਦਾ ਇਮਿਊਨਿਟੀ ‘ਤੇ ਵੀ ਅਸਰ ਪੈਂਦਾ ਹੈ। ਦਰਅਸਲ ਦਹੀਂ ਸਰੀਰ ਦੇ ਟਿਸ਼ੂਆਂ ਵਿਚ ਐਕਸਪੋਜਰ ਗਤੀਵਿਧੀ ਨੂੰ ਵਧਾਉਂਦਾ ਹੈ ਅਤੇ ਇਸ ਵਿਚ ਲੈਕਟਿਕ ਐਸਿਡ ਵੀ ਜ਼ਿਆਦਾ ਹੁੰਦਾ ਹੈ ਜੋ ਰਾਤ ਨੂੰ ਇਸ ਦੇ ਸੇਵਨ ਨਾਲ ਡਾਈਜੇਸਟਿਵ ਟੈਕਸਿਨਜ਼ ਪੈਦਾ ਕਰਦਾ ਹਨ।

ਦਹੀਂ ਦੀ ਪੌਸ਼ਟਿਕ ਵੈਲਿਊ : 100 ਗ੍ਰਾਮ ਦਹੀਂ ‘ਚ 98 ਕੈਲੋਰੀ, 6% ਫੈਟ, 5% ਕੋਲੇਸਟ੍ਰੋਲ, 15% ਸੋਡੀਅਮ, 2% ਪੋਟਾਸ਼ੀਅਮ, 3.4g ਕਾਰਬਸ, 2.7 ਗ੍ਰਾਮ ਸ਼ੂਗਰ, 22% ਪ੍ਰੋਟੀਨ, 2% ਵਿਟਾਮਿਨ ਏ, 8% ਕੈਲਸ਼ੀਅਮ, 6 % ਕੋਬਾਲਾਮਿਨ, 2% ਮੈਗਨੀਸ਼ੀਅਮ ਹੁੰਦਾ ਹੈ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਦਹੀ ਖਾਣ ਦੇ ਫਾਇਦੇ…
– ਮਾਹਰਾਂ ਅਨੁਸਾਰ ਦਹੀਂ ਪਾਚਨ ਕਿਰਿਆ ਨੂੰ ਸਿਹਤਮੰਦ ਰੱਖਦਾ ਹੈ। ਇਸ ‘ਚ ਬਹੁਤ ਸਾਰੇ ਮਿਨਰਲਜ਼ ਅਤੇ ਵਿਟਾਮਿਨ ਹੁੰਦੇ ਹਨ ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ।
– ਸਵੇਰੇ 1 ਕੌਲੀ ਫਰੂਟ ‘ਚ ਦਹੀਂ ਮਿਲਾਕੇ ਖਾਣ ਨਾਲ ਦਿਨ ਭਰ ਐਨਰਜ਼ੀ ਮਿਲਦੀ ਹੈ। ਨਾਲ ਹੀ ਇਸ ਨਾਲ ਬਦਹਜ਼ਮੀ, ਦਸਤ ਅਤੇ Uniary Disorder ਦੀ ਸਮੱਸਿਆ ਨਹੀਂ ਹੁੰਦੀ। ਦਹੀਂ ਇਮਿਊਨਿਟੀ ਬੂਸਟਿੰਗ ਸੈੱਲਜ਼ ਨੂੰ ਨੂੰ ਵਧਾਉਂਦੀ ਹੈ ਇਸ ਲਈ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਇਸ ਦਾ ਸੇਵਨ ਫ਼ਾਇਦੇਮੰਦ ਹੈ।
– ਜੇ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਦਹੀਂ ਖਾਓ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।
– ਸ਼ੂਗਰ ਜਾਂ ਵੈਜਾਇਨਾ ‘ਚ ਯੀਸਟ ਇੰਫੈਕਸ਼ਨ ਹੋਵੇ ਤਾਂ ਉਨ੍ਹਾਂ ਲਈ ਵੀ ਦਹੀਂ ਦਾ ਸੇਵਨ ਫਾਇਦੇਮੰਦ ਹੈ।

– ਇਸ ਵਿਚ ਗੁਡ ਬੈਕਟੀਰੀਆ ਹੁੰਦੇ ਹਨ ਜੋ ਅੰਤੜੀਆਂ ਨੂੰ ਸਾਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤੰਦਰੁਸਤ ਰੱਖਦੇ ਹਨ।
– ਖੋਜ ਦੇ ਅਨੁਸਾਰ ਦਹੀਂ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ 10% ਘੱਟ ਜਾਂਦਾ ਹੈ ਨਾਲ ਹੀ ਇਹ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ।
– ਦਹੀਂ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਵਿਚ ਸਹਾਇਤਾ ਕਰਦਾ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ, ਸਕਿਨ ਇੰਫੈਕਸ਼ਨ ਜਾਂ ਕੋਈ ਐਲਰਜੀ ਹੋਵੇ ਤਾਂ ਉਹ ਦਹੀਂ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ।

Facebook Comments

Trending

Copyright © 2020 Ludhiana Live Media - All Rights Reserved.