ਪੰਜਾਬੀ

ਵੱਖ-ਵੱਖ ਵਰਗਾਂ ਸਣੇ ਸ਼ਿਵਪੁਰੀ ਦੇ ਦੁਕਾਨਦਾਰਾਂ ਵੱਲੋਂ ਵਿਧਾਇਕ ਡਾਵਰ ਨੂੰ ਹਮਾਇਤ

Published

on

ਲੁਧਿਆਣਾ   :   ਵਿਧਾਇਕ ਸੁਰਿੰਦਰ ਡਾਵਰ ਨੇ ਚੋਣ ਪ੍ਰਚਾਰ ਦੌਰਾਨ ਵਿਧਾਨ ਸਭਾ ਸੈਂਟਰਲ ਸਥਿਤ ਗਣੇਸ਼ ਨਗਰ, ਇਕਬਾਲ ਗੰਜ, ਹਰਬੰਸਪੁਰਾ, ਮੋਹਰ ਸਿੰਘ ਨਗਰ, ਵਾਲਮੀਕਿ ਕਲੋਨੀ, ਜਨਕਪੁਰੀ, ਅਮਰਪੁਰਾ, ਬਸਤੀ ਮਨੀ ਸਿੰਘ ਅੰਦਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।

ਸ਼ਿਵਪੁਰੀ ਰੋਡ ਸ਼ਾਪਕੀਪਰਜ ਐਸੋਸੀਏਸ਼ਨ ਨੇ ਚੇਅਰਮੈਨ ਓਮਪ੍ਰਕਾਸ਼ ਗੁੰਬਰ ਅਤੇ ਪ੍ਰਧਾਨ ਸੁਰਿੰਦਰ ਮੋਹਨ ਕੌਸ਼ਲ ਦੀ ਅਗਵਾਈ ਹੇਠ ਡਾਵਰ ਦੀ ਹਮਾਇਤ ਕੀਤੀ। ਨੀਲਮ ਡਾਬਰ ਦੀ ਹਾਜ਼ਰੀ ਵਿੱਚ ਭਾਜਪਾ ਨੇਤਰੀ ਮਾਲਾ ਕਪੂਰ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਇਸ ਮੌਕੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਹਾਜ਼ਰੀ’ਚ ਸੈਂਸੀ ਅਤੇ ਬਾਵਰਿਆ ਸਮਾਜ ਵੱਲੋਂ ਸ਼ਾਂਤੀ ਦੇਵੀ, ਲਕਸ਼ਮਣ ਜੋਧਿਆ, ਬਾਬਾ ਗੋਪਾਲ, ਰਾਮ-ਕ੍ਰਿਸ਼ਨ, ਲਹੌਰੀ ਰਾਮ, ਬਿੱਲੂ, ਰਾਮ ਚੌਹਾਨ, ਵਿਨੋਦ ਭਾਰਤੀ, ਮੋਹਨ ਲਾਲ ਪਾਹਵਾ, ਮਹਿੰਦਰ ਸਿੰਘ ਮਿੰਦੀ, ਸੁਨੀਲ ਆਰਿਆ, ਰਾਮ ਸ਼ਰਮਾ, ਬਾਬਾ ਸੰਤ ਨੇ ਸੁਰਿੰਦਰ ਡਾਵਰ ਦੀ ਹਮਾਇਤ ਕੀਤੀ।

ਇਸ ਦੌਰਾਨ ਵਿਧਾਇਕ ਡਾਵਰ ਨੇ ਕਿਹਾ ਕਿ ਰਾਜਨੀਤਿਕ ਹਾਰ ਦੇ ਦਰਵਾਜ਼ੇ ‘ਤੇ ਖੜ੍ਹੀ ਵਿਰੋਧੀ ਧਿਰ ਭਾਜਪਾ ਗ਼ੈਰ-ਕਾਨੂੰਨੀ ਰੂਪ ਨਾਲ ਇਕੱਤਰ ਕੀਤੇ ਧੰਨ ਦਾ ਪ੍ਰਯੋਗ ਕਰਨ ਦੇ ਨਾਲ-ਨਾਲ ਲੁਧਿਆਣਾ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਕੇਂਦਰੀ ਮੰਤਰੀਆਂ ਦੀ ਫ਼ੌਜ ਉਤਾਰ ਕੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਨੈਤਿਕਤਾ ਅਤੇ ਵਿਕਾਸ ਦੇ ਨਾਮ ‘ਤੇ ਵੋਟ ਮੰਗ ਰਹੀ ਹੈ।

 

Facebook Comments

Trending

Copyright © 2020 Ludhiana Live Media - All Rights Reserved.