Connect with us

ਇੰਡੀਆ ਨਿਊਜ਼

ਭਾਰਤ ਨੂੰ ਲੱਗਿਆ ਝਟਕਾ, IMF ਵਿੱਚ ਨਹੀਂ ਵਧਿਆ ਕੋਟਾ

Published

on

ਕੌਮਾਂਤਰੀ ਕਰੰਸੀ ਫੰਡ IMF  ਦੀ 15ਵੀਂ ਆਮ ਸਮੀਖਿਆ ਬੈਠਕ ਵਿੱਚ ਭਾਰਤ ਦਾ ਕੋਟਾ ਨਹੀਂ ਵਧਾਇਆ ਗਿਆ। ਇਸ ਮਾਮਲੇ ਵਿੱਚ ਭਾਰਤ ਨੂੰ ਲੋੜੀਂਦਾ ਸਮਰਥਨ ਨਹੀਂ ਮਿਲਿਆ, ਜਿਸ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਇਸ ਨੂੰ ਭਾਰਤ ਲਈ ਵੱਡਾ ਝਟਕਾ ਕਰਾਰ ਦਿੱਤਾ। ਹਾਲਾਂਕਿ ਭਾਰਤ ਨੂੰ ਅਜੇ ਉਮੀਦ ਹੈ ਕਿ ਅਗਲੇ ਦੌਰ ਦੀ ਸਮੀਖਿਆ ਬੈਠਕ ਵਿੱਚ ਕੋਟਾ ਵਧਾਇਆ ਜਾ ਸਕਦਾ ਹੈ।

IMF ਕੋਟੇ ਦੀ ਹਰ 5 ਸਾਲ ਬਾਅਦ ਸਮੀਖਿਆ ਕੀਤੀ ਜਾਂਦੀ ਹੈ। ਕੋਟਾ ਇਕ ਵਿਸ਼ੇਸ਼ ਤਰੀਕੇ ਨਾਲ ਤੈਅ ਕੀਤਾ ਜਾਂਦਾ ਹੈ, ਜਿਸ ਵਿੱਚ ਸਬੰਧਤ ਦੇਸ਼ ਦੀ ਜੀ. ਡੀ. ਪੀ. ਏ. ਆਰਥਿਕ ਸੁਤੰਤਰਤਾ, ਆਰਥਿਕ ਵਿਭਿੰਨਤਾ ਅਤੇ ਕੌਮਾਂਤਰੀ ਭੰਡਾਰ ਨੂੰ ਆਧਾਰ ਬਣਾਇਆ ਜਾਂਦਾ ਹੈ। IMF ਕੇ. ਮੈਂਬਰ ਦੇਸ਼ ਨੂੰ ਕੋਟਾ ਮਿਲਣ ਨਾਲ ਉਸ ਦੀ ਵੋਟਿੰਗ ਪਾਵਰ ਅਤੇ ਵਿੱਤੀ ਸਮਰਥਨ ਦੀ ਉਮੀਦ ਵਧ ਜਾਂਦੀ ਹੈ। ਮੌਜੂਦਾ ਸਮੇਂ ‘ਚ ਭਾਰਤ ਕੋਲ ਆਈ. ਐੱਮ. ਐੱਫ. ‘ਚ 2.67 ਫੀਸਦੀ ਕੋਟਾ ਹੈ। ਆਈ. ਐੱਮ. ਐੱਫ. ਵਿੱਚ ਸਭ ਤੋਂ ਜ਼ਿਆਦਾ 17.46 ਫੀਸਦੀ ਕੋਟਾ ਅਮਰੀਕਾ ਕੋਲ ਹੈ, ਜਦੋਂਕਿ ਚੀਨ ਦਾ ਕੋਟਾ 6.41 ਫੀਸਦੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰਕ ਸਮਝੌਤੇ ਦੇ ਜਲਦ ਪੂਰਾ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ‘ਚ ਸਮਝੌਤੇ ਨੂੰ ਲੈ ਕੇ ਪੂਰੀ ਰਫਤਾਰ ਨਾਲ ਗੱਲਬਾਤ ਚੱਲ ਰਹੀ ਹੈ। ਜਲਦ ਹੀ ਦੋਵਾਂ ਦੇਸ਼ ‘ਚ ਸਮਝੌਤਾ ਹੋ ਜਾਵੇਗਾ।

Facebook Comments

Trending