ਪਾਕਿਸਤਾਨ ਦੇ ਸਾਬਕਾ ਗੇੰਦਜ਼ਾਜ਼ ਸ਼ੋਇਬ ਅਖਤਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਫੈਨ ਹੋ ਗਏ ਹਨ। ਉਨ੍ਹਾਂ ਨੇ ਵਿਰਾਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਵਿਰਾਟ ਆਪਣੇ ਤੋਂ ਪਹਿਲਾਂ ਆਪਣੀ ਟੀਮ ਨੂੰ ਰੱਖਦੇ ਹਨ ਜਿਸ ਕਰਕੇ ਟੀਮ ਇੰਡੀਆ ਦੁਨੀਆ ਦੀ ਵਧੀਆ ਟੀਮਾਂ ‘ਚੋ ਇਕ ਹੈ। ਸ਼ੋਇਬ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਹਲੀ ਦੀ ਇਕ ਗੱਲ ਬਹੁਤ ਵਧੀਆ ਲਗਦੀ ਹੈ ਕਿ ਉਹ ਨਿਡਰ ਕਪਤਾਨ ਹੈ। ਵਿਰਾਟ ਕੋਹਲੀ ਨੇ ਮੌਜੂਦਾ ਟੈਸਟ ਲੜੀ ‘ਚ ਦੱਖਣੀ ਅਫ਼ਰੀਕਾ ਨੂੰ ਹਰ ਖੇਤਰ ‘ਚ ਮਾਤ ਦਿੱਤੀ।

ਜਿਕਰਯੋਗ ਹੈ ਕਿ ਹਾਲ ਹੀ ‘ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਟੈਸਟ ਮੈਚ ‘ਚ ਭਾਰਤ ਨੇ ਅਫਰੀਕਾ ਨੂੰ 2-0 ਤੋਂ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਹਰ ਕੋਈ ਟੀਮ ਇੰਡੀਆ ਦੀ ਤਾਰੀਫ ਕਰ ਰਿਹਾ ਹੈ।