ਪੰਜਾਬੀ

ਸ਼ਿਵਾਲਿਕ ਨੇ ਕਾਂਗਰਸ ਸਮੇਤ ਵਿਰੋਧੀ ਉਮੀਦਵਾਰਾਂ ਨੂੰ ਲਗਾਏ ਕਰਾਰੇ ਰਗੜੇ

Published

on

ਲੁਧਿਆਣਾ  :  ਵਿਧਾਨ ਸਭਾ ਹਲਕਾ ਗਿੱਲ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਹਲਕੇ ਵਿੱਚ ਚੋਣ ਮੁਹਿੰਮ ਨੂੰ ਜਿੱਤ ਵੱਲ ਲਿਜਾਂਦਿਆ ਕਾਂਗਰਸ ਸਮੇਤ ਹੋਰ ਵਿਰੋਧੀ ਉਮੀਦਵਾਰਾਂ ਨੂੰ ਕਰਾਰੇ ਰਗੜੇ ਲਗਾਏ।

ਉਮੀਦਵਾਰ ਸ਼ਿਵਾਲਿਕ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਸਮੇਤ ਹੰਬੜਾਂ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਪੰਜ ਸਾਲਾਂ ‘ਚ ਹਲਕੇ ਦਾ ਕੁਝ ਨਹੀਂ ਸ੍ਰਵਾਰਿਆ ਤੇ ਨਾ ਹੀ ਕਦੇ ਕਾਂਗਰਸੀ ਉਮੀਦਵਾਰ ਨੇ ਹਲਕੇ ਦੇ ਪਿੰਡਾਂ ਦੀ ਸਾਰ ਲਈ, ਜਿਸ ਕਾਰਨ ਹਲਕੇ ਦੇ ਵੋਟਰ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ।

ਉਮੀਦਵਾਰ ਸ਼ਿਵਾਲਿਕ ਨੇ ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਉਮੀਦਵਾਰਾਂ ਨੂੰ ਹਲਕੇ ਵਿਚ ਕਦੇ ਵੀ ਦਿਖਾਈ ਨਾ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਲਕੇ ਨੂੰ ਕੋਈ ਦੇਣ ਨਹੀਂ ਰਹੀ ਤੇ ਉਹ ਚੋਣ ਲੜਨ ਉਪਰੰਤ ਹਲਕੇ ‘ਚੋਂ ਗਾਇਬ ਹੋ ਜਾਣਗੇ, ਪਰ ਅਕਾਲੀ ਦਲ ਨੇ ਹਮੇਸ਼ਾਂ ਹੀ ਲੋਕਾਂ ਦੀ ਬਾਂਹ ਫੜੀ ਹੈ। ਸ਼ਿਵਾਲਿਕ ਨੇ ਆ ਰਹੀ 20 ਫਰਵਰੀ ਨੂੰ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਜਿਤਾਕੇ ਕਾਂਗਰਸ ਨੂੰ ਚੱਲਦਾ ਕਰਨਗੇ।

 

Facebook Comments

Trending

Copyright © 2020 Ludhiana Live Media - All Rights Reserved.