ਪੰਜਾਬ ਨਿਊਜ਼

ਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ ਕੋਰ ਕਮੇਟੀ ਦੀ ਬੈਠਕ, ਚੋਣ ਨਤੀਜਿਆਂ ’ਤੇ ਹੋਵੇਗਾ ਮੰਥਨ

Published

on

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 14 ਮਾਰਚ ਨੂੰ ਕੋਰ ਕਮੇਟੀ ਦੀ ਬੈਠਕ ਬੁਲਾ ਲਈ ਹੈ। ਚੰਡੀਗੜ੍ਹ ਦੇ ਪਾਰਟੀ ਮੁੱਖ ਦਫ਼ਤਰ ਵਿਚ ਦੁਪਹਿਰ 2 ਵਜੇ ਹੋਣ ਵਾਲੀ ਇਸ ਬੈਠਕ ਵਿਚ ਚੋਣ ਨਤੀਜਿਆਂ ’ਤੇ ਮੰਥਨ ਕੀਤਾ ਜਾਵੇਗਾ। ਖਾਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਰਾਰੀ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ।

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ 3 ਵਿਧਾਨ ਸਭਾ ਖੇਤਰਾਂ ਤੋਂ ਹੀ ਜਿੱਤ ਮਿਲੀ ਹੈ। ਉੱਥੇ ਹੀ, ਗਠਜੋੜ ਸਹਿਯੋਗੀ ਬਹੁਜਨ ਸਮਾਜ ਪਾਰਟੀ ਨੂੰ ਕੇਵਲ 1 ਸੀਟ ’ਤੇ ਹੀ ਸੰਤੁਸ਼ਟ ਹੋਣਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਮਜੀਠਾ, ਬੰਗਾ ਅਤੇ ਦਾਖਾ ਵਿਧਾਨ ਸਭਾ ਖੇਤਰ ਤੋਂ ਜਿੱਤ ਮਿਲੀ ਹੈ ਤਾਂ ਬਹੁਜਨ ਸਮਾਜ ਪਾਰਟੀ ਕੇਵਲ ਨਵਾਂਸ਼ਹਿਰ ਦੇ ਦੁਰਗ ਨੂੰ ਹੀ ਫਤਿਹ ਕਰ ਸਕੀ ਹੈ।

ਮੰਨਿਆ ਜਾ ਰਿਹਾ ਸੀ ਕਿ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਨੂੰ ਇਸਦਾ ਭਰਪੂਰ ਲਾਭ ਮਿਲੇਗਾ ਪਰ ਚੋਣ ਨਤੀਜੇ ਬਿਲਕੁੱਲ ਉਲਟ ਆਏ। ਖੁਦ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਨਤੀਜਿਆਂ ਨੂੰ ਆਪਣੇ ਚੋਣ ਮੁੱਲਾਂਕਣ ਤੋਂ ਇਕਦਮ ਪਰੇ ਕਰਾਰ ਦਿੱਤਾ ਹੈ।

ਹਾਲਾਂਕਿ ਨਤੀਜਿਆਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਦਾਅਵਾ ਸੀ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਿਹਤਰ ਰਣਨੀਤੀ ਨਾਲ ਸੱਤਾ ’ਤੇ ਕਾਬਿਜ਼ ਹੋਵੇਗੀ। ਉਨ੍ਹਾਂ ਨੇ ਤਾਂ ਇੱਥੋਂ ਤਕ ਕਿਹਾ ਸੀ ਕਿ ਇਸ ਵਾਰ ਕਾਂਗਰਸ ਦਾ ਕਾਫ਼ੀ ਬੁਰਾ ਹਾਲ ਹੋ ਸਕਦਾ ਹੈ। ਹਾਲਾਂਕਿ ਇਸਦੇ ਉਲਟ ਕਾਂਗਰਸ ਦੀ ਸਥਿਤੀ ਕਾਫ਼ੀ ਬਿਹਤਰ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.