Connect with us

ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਨੇ ਐੱਸਐੱਸਪੀ ਦਫਤਰਾਂ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Published

on

Shiromani Akali Dal besieged SSP's office and chanted slogans against the Punjab Government

ਖੰਨਾ / ਲੁਧਿਆਣਾ : ਪਂਜਾਬ ਦੇ ਸਾਬਕਾ ਕੈਬਨਿਟ ਮਂਤਰੀ ਬਿਕਰਮ ਸਿਂਘ ਮਜੀਠੀਆ ਖਿਲਾਫ ਸ਼੍ਰੋਮਣੀ ਅਕਾਲੀ ਦਲ ਵਲੋਂ ਐਸਐਸਪੀ ਦਫਤਰਾਂ ਦਾ ਘਿਰਾਓ ਕੀਤਾ ਗਿਆ। ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿਂਘ ਸਹਾਰਨਮਾਜਰਾ ਨੇ ਕਿਹਾ ਕਿ ਕਾਂਗਰਸ ਨੇ 2004 ਦੇ ਪੁਰਾਣੇ ਮਾਮਲੇ ‘ਚ 17 ਸਾਲ ਮਗਰੋਂ ਬਿਕਰਮ ਸਿਂਘ ਮਜੀਠੀਆ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕਰਕੇ ਸਾਬਤ ਕਰ ਦਿਤਾ ਹੈ ਕਿ ਕਾਂਗਰਸ ਬਦਲਾ ਖੋਰੀ ਦੀ ਨੀਤੀ ਨਾਲ ਕਂਮ ਕਰ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿਂਘ ਬੋਪਾਰਾਏ ਨੇ ਕਿਹਾ ਕਿ ਬਦਲਾਖੋਰੀ ਦੀ ਨੀਤੀ ਗਲਤ ਹੈ। ਕਾਂਗਰਸ ਨੇ ਜਾਣ-ਬੁੱਝ ਕੇ ਮਜੀਠੀਆ ਖਿਲਾਫ ਕੇਸ ਦਰਜ ਕਰਕੇ ਸਿਆਸੀ ਸਟੰਟ ਖੇਡਿਆ ਹੈ।

ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿਂਦਰ ਸਿਂਘ ਯਾਦੂ ਨੇ ਕਿਹਾ ਕਿ ਮਜੀਠੀਆ ਖਿਲਾਫ ਦਰਜ ਮਾਮਲੇ ‘ਚ ਅਕਾਲੀ-ਬਸਪਾ ਗਠਜੋੜ ਪਿਛੇ ਨਹੀਂ ਹਟੇਗਾ। ਅਕਾਲੀ-ਬਸਪਾ ਦਾ ਹਰ ਵਰਕਰ ਮਜੀਠੀਆ ਹੈ। ਕਾਂਗਰਸ ਨੇ ਪੰਜ ਸਾਲਾਂ ਵਿਚ ਕੁਝ ਨਹੀਂ ਕੀਤਾ।

Facebook Comments

Advertisement

Trending