Connect with us

ਦੁਰਘਟਨਾਵਾਂ

ਸ਼ੇਰਪੁਰ ਤੋਂ ਧੂਰੀ ਰੋਡ ਤੇ ਵਾਪਰਿਆ ਭਿਆਨਕ ਹਾਦਸਾ – ਟਰੱਕ ਤੇ ਬੱਸ ਦੀ ਟੱਕਰ ‘ਚ 1 ਔਰਤ ਦੀ ਮੌਤ, ਕਈ ਜ਼ਖਮੀ

Published

on

ਸ਼ੇਰਪੁਰ ਤੋਂ ਧੂਰੀ ਰੋਡ ‘ਤੇ ਇੱਕ ਪ੍ਰਾਈਵੇਟ ਟਰਾਸਪੋਰਟ ਦੀ ਸਵਾਰੀਆਂ ਨਾਲ ਭਰੀ ਬੱਸ ਅਤੇ ਖਾਲੀ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਆਮੋ-ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਇਸ ਹਾਦਸੇ ਵਿੱਚ ਬੱਸ ਡਰਾਈਵਰ ਸਮੇਤ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਅਤੇ 2 ਜਾਣਿਆ ਦੀ ਹਾਲਤ ਨਾਜੁਕ ਹੋਣ ਦੀ ਜਾਣਕਾਰੀ ਵੀ ਘਟਨਾ ਸਥਾਨ ਤੋਂ ਮਿਲੀ ਹੈ।

Bus Truck Accident

ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਖਾਲਸਾ ਮਿੰਨੀ ਬੱਸ ਸ਼ੇਰਪੁਰ ਤੋਂ ਮਲੇਰਕੋਟਲਾ ਨੂੰ ਬਾਅਦ ਦੁਪਹਿਰ ਜਾ ਰਹੀ ਸੀ ਅਤੇ ਇੱਕ ਟਰੱਕ ਖਾਲੀ ਸਿਲੰਡਰਾਂ ਨਾਲ ਭਰਿਆ ਹੋਇਆ ਮਲੇਰਕੋਟਲਾ ਤੋਂ ਵਾਇਆਂ ਕਾਤਰੋਂ-ਸ਼ੇਰਪੁਰ ਹੋਕੇ ਰਾਮਾ ਜ਼ਿਲ੍ਹਾ ਬਠਿੰਡਾ ਨੂੰ ਜਾ ਰਿਹਾ ਸੀ। ਜ਼ਿਨ੍ਹਾਂ ਦੀ ਆਪਸੀ ਭਿਆਨਕ ਟੱਕਰ ਸ਼ੇਰਪੁਰ ਤੋਂ ਕਾਤਰੋਂ ਵਿਚਕਾਰ ਪੈਂਦੇ ਪੈਟਰੋਲ ਪੰਪ ਦੇ ਨਜ਼ਦੀਕ ਹੋ ਗਈ। ਇਹ ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਦੂਰ-ਦੂਰ ਤੱਕ ਇਸ ਦਾ ਖੜਕਾ ਲੋਕਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਸੁਣਾਈ ਦਿੱਤਾ।

Bus Truck Accident

ਹਾਦਸੇ ਦੇ ਤੁਰੰਤ ਬਾਅਦ ਇੱਕਠੇ ਹੋਏ ਲੋਕਾਂ ਨੇ ਜਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਧੂਰੀ ਵਿੱਚ ਦਾਖਲ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਥਾਣਾ ਸ਼ੇਰਪੁਰ ਦੇ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਅਤੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਦੋਨੇ ਹੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਕੁਝ ਮਿੰਟਾਂ ਵਿੱਚ ਹੀ ਪੁੱਜੇ ਅਤੇ ਉਹਨਾਂ ਲੋਕਾਂ ਦੇ ਸਹਿਯੋਗ ਨਾਲ ਬਾਕੀ ਦੇ ਜਖਮੀਆਂ ਨੂੰ ਐਬੂਲੈਂਸਾ ਰਾਹੀ ਸਿਵਲ ਹਸਪਤਾਲ ਧੂਰੀ ਵਿਖੇ ਭੇਜ ਦਿੱਤਾ।

Bus Truck Accident

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਨੇ ਹੀ ਥਾਣੇ ਦੇ ਮੁਖੀਆਂ ਨੇ ਦੱਸਿਆਂ ਕਿ ਖਾਲਸਾ ਮਿੰਨੀ ਬੱਸ ਨੰਬਰ ਪੀ.ਬੀ 13 ਏ.ਬੀ 7215 ਨੂੰ ਲਾਲੀ ਮੁਹੰਮਦ ਵਾਸੀ ਮਾਹਮਦਪੁਰ ( ਸ਼ੇਰਪੁਰ, ਸੰਗਰੂਰ) ਚਲਾ ਰਿਹਾ ਸੀ ਜੋ ਕਿ ਇਸ ਹਾਦਸੇ ਵਿੱਚ ਅਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਜਦਕਿ ਗੈਸ ਸਿਲੰਡਰਾਂ ਵਾਲੇ ਟਰੱਕ ਨੰਬਰ ਪੀ.ਬੀ 03 ਏ.ਏ 9537 ਨੂੰ ਸੁਰਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਭਲਾਈਆਣਾ ( ਜ਼ਿਲ੍ਹਾ ਮੁਕਤਸਰ) ਚਲਾ ਰਿਹਾ ਸੀ ਜਿਸ ਦੇ ਵੀ ਸੱਟਾ ਲੱਗੀਆਂ ਹੋਣ ਕਰਕੇ ਉਸ ਨੂੰ ਵੀ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾ ਦਿੱਤਾ।

Bus Truck Accident

ਇਸ ਤੋਂ ਇਲਾਵਾ ਸੇਵਾ ਮੁਕਤ ਬੀ.ਪੀ.ਈ.ਓੰ ਦੀਵਾਨ ਸਿੰਘ ਮਾਹਮਦਪੁਰ ਜੋ ਸ਼ੇਰਪੁਰ ਵਿਖੇ ਚੱਲ ਰਹੇ ਹਸਪਤਾਲ ਐਕਸ਼ਨ ਕਮੇਟੀ ਸ਼ੇਰਪੁਰ ਦਾ ਸਰਗਰਮ ਮੈਂਬਰ ਹੈ ਅਤੇ ਧਰਨੇ ਤੋਂ ਬਾਅਦ ਉਕਤ ਬੱਸ ਰਾਹੀ ਆਪਣੇ ਪਿੰਡ ਮਾਹਮਦਪੁਰ ਨੂੰ ਜਾ ਰਿਹਾ ਸੀ ਦੀਆਂ ਲੱਤਾ ਤੇ ਸੱਟਾ ਲੱਗਣ ਕਰਕੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ। ਜਦਕਿ ਪਿੰਡ ਅਲੀਪੁਰ ਖਾਲਸਾ ਦੀ ਮਹਿੰਦਰ ਕੌਰ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਵੀ ਮਿਲਿਆ ਹੈ। ਇਸ ਤੋਂ ਇਲਾਵਾ ਕਈ ਹੋਰ ਸਵਾਰੀਆਂ ਜ਼ਿਨਾਂ ਦੇ ਨਾਂ ਪਤਾ ਨਹੀਂ ਲੱਗ ਸਕੇ ਪਰ ਉਹਨਾਂ ਵੀ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੇ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਬੱਸ ਡਰਾਈਵਰ ਲਾਲੀ ਮੁਹੰਮਦ ਵਾਸੀ ਮਾਹਮਦਪੁਰ, ਦੀਵਾਨ ਸਿੰਘ ਮਾਹਮਦਪੁਰ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

Facebook Comments

Advertisement

ਤਾਜ਼ਾ

Supporters rejoice over Randhawa's appointment as Deputy Chief Minister Supporters rejoice over Randhawa's appointment as Deputy Chief Minister
ਪੰਜਾਬ ਨਿਊਜ਼23 mins ago

ਰੰਧਾਵਾ ਦੇ ਉੱਪ ਮੁੱਖ ਮੰਤਰੀ ਬਣਨ ‘ਤੇ ਹਮਾਇਤੀ ਖ਼ੁਸ਼ੀ ‘ਚ ਹੋਏ ਖੀਵੇ

ਡੇਰਾ ਬਾਬਾ ਨਾਨਕ : ਕਾਂਗਰਸ ਹਾਈ ਕਮਾਂਡ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਉਣ ‘ਤੇ ਹਲਕਾ ਡੇਰਾ ਬਾਬਾ...

Marriage of a girl who has not filed a petition against marriage till the age of 18 will be considered valid: High Court Marriage of a girl who has not filed a petition against marriage till the age of 18 will be considered valid: High Court
ਇੰਡੀਆ ਨਿਊਜ਼38 mins ago

ਵਿਆਹ ਖ਼ਿਲਾਫ਼ 18 ਸਾਲ ਦੀ ਉਮਰ ਤਕ ਪਟੀਸ਼ਨ ਨਾ ਪਾਉਣ ਵਾਲੀ ਲੜਕੀ ਦਾ ਵਿਆਹ ਮੰਨਿਆ ਜਾਵੇਗਾ ਜਾਇਜ਼ : ਹਾਈਕੋਰਟ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹੁਤਾ ਲੜਕੀ ਤਲਾਕ ਦੀ...

ਇੰਡੀਆ ਨਿਊਜ਼54 mins ago

ਹੋਣ ਵਾਲੀਆਂ ਕੈਨੇਡਾ ਸੰਸਦ ਮੈਂਬਰ ਚੋਣਾਂ ਨੂੰ ਲੈਕੇ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਗਰੇਵਾਲ ਦੀ ਕੀਤੀ ਹੌਸਲਾ ਅਫਜਾਈ

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ...

ਇੰਡੀਆ ਨਿਊਜ਼54 mins ago

6 ਮਹੀਨੇ ਹੋ ਚੁੱਕੇ ਹਨ ਕਦੇ ਨਹੀਂ ਰੋਇਆ ਇਹ ਬੱਚਾ,ਮਾਂ ਵੀ ਹੈ ਪਰੇਸ਼ਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ। ਕੈਨੇਡਾ ਦੇ Chatham – Kent ਵਿਚ ਰਹਿਣ ਵਾਲੀ...

Sidhu and Channi to be 'face' of party for Punjab Assembly polls: Surjewala Sidhu and Channi to be 'face' of party for Punjab Assembly polls: Surjewala
ਇੰਡੀਆ ਨਿਊਜ਼1 hour ago

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸਿੱਧੂ ਤੇ ਚੰਨੀ ਹੋਣਗੇ ‘ਚਿਹਰਾ’ : ਸੂਰਜੇਵਾਲਾ

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਕਿਹਾ ਕਿ 2022 ਦੀਆਂ ਪੰਜਾਬ ਚੋਣਾਂ ਲਈ ਪਾਰਟੀ...

Two smugglers, including heroin, have been arrested and the accomplices of the accused are being sought Two smugglers, including heroin, have been arrested and the accomplices of the accused are being sought
ਅਪਰਾਧ2 hours ago

ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ, ਮੁਲਜ਼ਮਾਂ ਦੇ ਸਾਥੀਆਂ ਦੀ ਕੀਤੀ ਜਾ ਰਹੀ ਹੈ ਤਲਾਸ਼

ਲੁਧਿਆਣਾ : ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ...

Villages will have 5 years arrears including water bills - Channi Villages will have 5 years arrears including water bills - Channi
ਪੰਜਾਬ ਨਿਊਜ਼2 hours ago

ਪਿੰਡਾਂ ‘ਚ ਪਾਣੀ ਦੇ ਬਿੱਲਾਂ ਸਮੇਤ 5 ਸਾਲ ਦਾ ਬਕਾਇਆ ਹੋਵੇਗਾ ਮਾਫ਼ – ਚੰਨੀ

ਚੰਡੀਗੜ੍ਹ : ਰਾਜ ਭਵਨ ‘ਚ ਚਰਨਜੀਤ ਸਿੰਘ ਚੰਨੀ ਵੱਲੋਂ ਬਤੌਰ ਮੁੱਖ ਮੰਤਰੀ ਹਲਫ਼ ਲੈਣ ਤੋਂ ਬਾਅਦ ਉਹ ਪੰਜਾਬ ਸਕੱਤਰੇਤ ਪਹੁੰਚੇ...

IAS officer Hussain Lal appointed Principal Secretary to the Chief Minister IAS officer Hussain Lal appointed Principal Secretary to the Chief Minister
ਪੰਜਾਬ ਨਿਊਜ਼3 hours ago

ਆਈਏਐੱਸ ਅਧਿਕਾਰੀ ਹੁਸਨ ਲਾਲ ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਦੋ ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਆਈਏਐਸ ਅਧਿਕਾਰੀਆਂ ਹੁਸਨ ਲਾਲ ਤੇ ਰਾਹੁਲ ਤਿਵਾੜੀ ਦਾ...

March 23 in protest of desecration of religious texts at Kisani Morcha March 23 in protest of desecration of religious texts at Kisani Morcha
ਇੰਡੀਆ ਨਿਊਜ਼3 hours ago

ਕਿਸਾਨੀ ਮੋਰਚੇ ਤੇ ਧਾਰਮਿਕ ਗ੍ਰੰਥ ਦੀਆਂ ਬੇਅਦਬੀਆਂ ਦੇ ਵਿਰੋਧ ‘ਚ ਮਾਰਚ ਦਾ ਪ੍ਰਬੰਧ 23 ਨੂੰ

ਜਗਰਾਉਂ : ਖੇਤੀ ਕਾਨੂੰਨ ਦੇ ਵਿਰੋਧ ਵਿਚ ਪਿਛਲੇ ਨੌਂ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਮੋਰਚੇ ਨੂੰ...

Prime Minister Narendra Modi congratulates new Punjab CM Charanjit Channy Prime Minister Narendra Modi congratulates new Punjab CM Charanjit Channy
ਇੰਡੀਆ ਨਿਊਜ਼4 hours ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਨਵੇਂ ਸੀਐੱਮ ਚਰਨਜੀਤ ਚੰਨੀ ਨੂੰ ਦਿੱਤੀ ਵਧਾਈ

ਚੰਡੀਗੜ੍ਹ ; ਪੰਜਾਬ ਕਾਂਗਰਸ ਵਿੱਚ ਵੱਡੇ ਉਲਟ ਫੇਰ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਚਰਨਜੀਤ ਸਿੰਘ...

During the first press conference, Chief Minister Charanjit Channy became emotional During the first press conference, Chief Minister Charanjit Channy became emotional
ਪੰਜਾਬ ਨਿਊਜ਼4 hours ago

ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਹੋਏ ਭਾਵੁਕ

ਜਾਣਕਰੀ ਅਨੁਸਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਅਹੁਦੇ ਦਾ ਕਾਰਜਭਾਰ ਸੰਭਾਲਦਿਆਂ ਹੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰੈੱਸ...

Charanjit Singh Channi's appointment as CM enhances Rupnagar district's reputation Charanjit Singh Channi's appointment as CM enhances Rupnagar district's reputation
ਪੰਜਾਬ ਨਿਊਜ਼4 hours ago

ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਬਣਾਉਣ ਨਾਲ ਵਧਿਆ ਰੂਪਨਗਰ ਜ਼ਿਲ੍ਹੇ ਦਾ ਵੱਕਾਰ, ਲੋਕ ਹੋਏ ਬਾਗੋ ਬਾਗ਼

ਰੂਪਨਗਰ : ਕਾਂਗਰਸ ਹਾਈ ਕਮਾਂਡ ਵੱਲੋਂ ਦਲਿਤ ਸਿੱਖ ਆਗੂ ਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਨ...

Trending