ਪੰਜਾਬੀ
ਬੀ-ਟਾਊਨ ‘ਚ ਸ਼ਹਿਨਾਜ਼ ਕੌਰ ਦੀ ਚੜ੍ਹਤ, ਫ਼ਿਲਮਫੇਅਰ ਦੇ ਰੈੱਡ ਕਾਰਪੇਟ ’ਤੇ ਖੱਟੀ ਚਰਚਾ
Published
2 years agoon
ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਵਿਚ ਆਪਣੇ ਚੁਲਬੁਲੇ ਅੰਦਾਜ਼ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਅੱਜ ਲੱਖਾਂ-ਕਰੋੜਾਂ ਫੈਨਜ਼ ਦੀ ਜਾਨ ਬਣ ਚੁੱਕੀ ਹੈ। ਬੇਬਾਕ ਅਤੇ ਹਮੇਸ਼ਾ ਹੱਸਦੇ ਰਹਿਣ ਵਾਲੀ ਸ਼ਹਿਨਾਜ਼ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਤਾਂ ਮਸ਼ਹੂਰ ਹੀ ਸੀ, ਹੁਣ ਬੀ-ਟਾਊਨ ਵਿਚ ਵੀ ਆਪਣਾ ਜਲਵਾ ਬਿਖੇਰ ਰਹੀ ਹੈ।
ਉਹ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ ਅਤੇ ਆਪਣੇ ਕਰੀਅਰ ‘ਤੇ ਪੂਰਾ ਧਿਆਨ ਦੇ ਰਹੀ ਹੈ। 30 ਅਗਸਤ ਯਾਨੀਕਿ ਬੀਤੀ ਦਿਨ ਮੁੰਬਈ ਵਿਚ ਫਿਲਮਫੇਅਰ ਐਵਾਰਡ 2022 ਆਯੋਜਿਤ ਕੀਤਾ ਗਿਆ ਸੀ।
ਸ਼ਹਿਨਾਜ਼ ਨੇ ਪਹਿਲੀ ਵਾਰ ਰੈੱਡ ਕਾਰਪੈੱਟ ‘ਤੇ ਐਂਟਰੀ ਮਾਰੀ। ਇਸ ਦੌਰਾਨ ਉਸ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕੀਤਾ।
ਦੱਸ ਦਈਏ ਕਿ ਸ਼ਹਿਨਾਜ਼ ਨੇ ਫਿਲਮਫੇਅਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਬਹੁਤ ਸੋਹਣੀ ਲੱਗ ਰਹੀ ਹੈ।
ਰੈੱਡ ਕਾਰਪੈੱਟ ‘ਤੇ ਸ਼ਹਿਨਾਜ਼ ਸਿਲਵਰ ਰੰਗ ਦੀ ਸਾੜ੍ਹੀ ਪਹਿਨ ਕੇ ਪਹੁੰਚੀ, ਜਿਸ ਵਿਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ।
ਉਸ ਦੀ ਇਸ ਲੁੱਕ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਵਿਵਾਦਤ ਰਿਐਲਿਟੀ ਸ਼ੋਅ ‘ਬਿੱਗ ਬੌਸ 16’ 1 ਅਕਤੂਬਰ ਨੂੰ ਆਨ ਏਅਰ ਹੋਣ ਜਾ ਰਿਹਾ ਹੈ।
ਅਜਿਹੇ ਵਿਚ ਇਹ ਖ਼ਬਰਾਂ ਵੀ ਲਗਾਤਾਰ ਆ ਰਹੀਆਂ ਹਨ ਕਿ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਇਸ ਦੇ ਪਹਿਲੇ ਐਪੀਸੋਡ ਨੂੰ ਦਬੰਗ ਖ਼ਾਨ ਸਲਮਾਨ ਖ਼ਾਨ ਨਾਲ ਹੋਸਟ ਕਰਦੀ ਨਜ਼ਰ ਆਵੇਗੀ।
ਹਾਲਾਂਕਿ ਖ਼ਬਰਾਂ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸ਼ਹਿਨਾਜ਼ ਗਿੱਲ ਪੂਰਾ ਸੀਜ਼ਨ ਵੀ ਸਲਮਾਨ ਨਾਲ ਹੋਸਟ ਕਰ ਸਕਦੀ ਹੈ ਪਰ ਇਸ ਗੱਲ ‘ਤੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤਾ ਜਾ ਸਕੀ ਹੈ। ਇਹ ਤਾਂ ਪੱਕਾ ਹੈ ਕਿ ਸ਼ਹਿਨਾਜ਼ ਗਿੱਲ ਪਹਿਲਾ ਐਪੀਸੋਡ ਸਲਮਾਨ ਨਾਲ ਜ਼ਰੂਰ ਹੋਸਟ ਕਰੇਗੀ।
You may like
-
ਲਾਰੇਂਸ ਬਿਸ਼ਨੋਈ ਨੇ ਮੈਨੂੰ, ਮੇਰੇ ਪਰਿਵਾਰ ਨੂੰ ਮਾਰਨ ਲਈ ਘਰ ‘ਤੇ ਗੋਲੀਬਾਰੀ ਕੀਤੀ: ਸਲਮਾਨ ਖਾਨ ਨੇ ਮੁੰਬਈ ਪੁਲਿਸ ਨੂੰ ਦੱਸਿਆ
-
ਲਾਰੇਂਸ ਵਿਸ਼ਨੋਈ ਗੈਂਗ ਨਾਲ ਜੁੜਿਆ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਦਾ ਮਾਮਲਾ, ਮੁੰਬਈ ਪੁਲਸ ਨੂੰ ਮਿਲੇ ਵੱਡੇ ਸਬੂਤ
-
ਸਲਮਾਨ ਖਾਨ ਦੇ ਘਰ ਗੋ/ਲੀਬਾਰੀ ਮਾਮਲੇ ‘ਚ ਨਵਾਂ ਮੋੜ, ਪੰਜਾਬ ਨਾਲ ਜੁੜੀਆਂ ਤਾਰਾਂ
-
ਸਲਮਾਨ ਖਾਨ ਦੇ ਘਰ ‘ਤੇ ਕਿਸ ਨੇ ਚਲਾਈ ਗੋਲੀ? ਹੋਈ ਪਛਾਣ, ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ
-
ਸਲਮਾਨ ਖਾਨ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਬਲੌਕਬਸਟਰ ਨਿਰਦੇਸ਼ਕ ਨਾਲ ਮਿਲਾਇਆ ਹੱਥ, ਅਗਲੇ ਸਾਲ ਬਾਕਸ ਆਫਿਸ ‘ਤੇ ਮਚਾ ਦੇਵੇਗੀ ਹਲਚਲ
-
ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ ਓ. ਟੀ. ਟੀ. 2’ ’ਚ ਪਹੁੰਚੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ