ਖੇਤੀਬਾੜੀ

ਸਰੋਂ ਜਾਤੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਕੀਤੀ ਸਾਂਝੀ

Published

on

ਲੁਧਿਆਣਾ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਹਾਇਕ ਤੇਲਬੀਜ ਪ੍ਰਸਾਰ ਅਫ਼ਸਰ ਰੁਪਿੰਦਰ ਕੌਰ ਵਲੋਂ ਮੌਜੂਦਾ ਮੌਸਮ ਦੌਰਾਨ ਕਿਸਾਨ ਭਰਾਵਾਂ ਨੂੰ ਸਰੋਂ ਜਾਤੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਘੱਟ ਤੋਂ ਘੱਟ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15-17 ਡਿਗਰੀ ਸੈਲ

ਸੀਅਸ ਚੱਲ ਰਿਹਾ ਹੈ ਅਤੇ ਇਹ ਤਾਪਮਾਨ ਆਮ ਤਾਪਮਾਨ ਨਾਲੋਂ ਬਹੁਤ ਘੱਟ ਹੈ।
ਸਹਾਇਕ ਤੇਲਬੀਜ ਪ੍ਰਸਾਰ ਅਫ਼ਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਮੌਜੂਦਾ ਸਮੇਂ ਦੇ ਤਾਪਮਾਨ ਦੌਰਾਨ ਝੁਲਸ ਰੋਗ, ਚਿੱਟੀ ਕੁੰਗੀ ਅਤੇ ਤਣੇ ਦਾ ਗਲਣਾ ਵਰਗੀਆਂ ਬਿਮਾਰੀਆਂ ਦਾ ਪ੍ਰਕੋਪ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਝੁਲਸ ਰੋਗ ਵਿੱਚ ਬਿਮਾਰੀ ਪੱਤੇ ਦੇ ‘ਤੇ ਕਾਲੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਨਜਰ ਆਉਂਦੀ ਹੈ। ਮੌਜੂਦਾ ਤਾਪਮਾਨ ਵਿੱਚ ਇਹ ਬਿਮਾਰੀ ਰੁਕੀ ਹੋਈ ਹੈ ਪਰ ਤਾਪਮਾਨ ਦੇ ਵਧਣ ਨਾਲ ਇਹ ਰੋਗ ਫੈਲਦਾ ਹੈ ਅਤੇ ਪੂਰਾ ਖੇਤ ਝੁਲਸਿਆ ਹੋਇਆ ਨਜਰ ਆਉਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਵਾਸਤੇ 250 ਗਰਾਮ Redomil Gold  100 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਅਤੇ ਪਹਿਲਾ ਛਿੜਕਾਅ ਬਿਜਾਈ ਤੋਂ 60 ਦਿਨਾਂ ਬਾਅਦ ਅਤੇ ਦੂਜਾ ਛਿੜਕਾਅ ਬਿਜਾਈ ਤੋਂ 80 ਦਿਨਾਂ ਬਾਅਦ ਹੀ ਕੀਤਾ ਜਾਵੇ।
ਇਸ ਤੋਂ ਇਲਾਵਾ ਚਿੱਟੀ ਕੁੰਗੀ ਰੋਗ ਪੱਤਿਆਂ ਦੇ ਹੇਠਲੇ ਪਾਸੇ ੱਿਚੱਟੇ ਧੱਬਿਆਂ ਦੇ ਰੂਪ ਵਿੱਚ ਨਜਰ ਆਉਂਦਾ ਹੈ ਅਤੇ ਮੌਜੂਦਾ ਤਾਪਮਾਨ ਵਿੱਚ ਇਹ ਬੁਹੁਤ ਫੈਲਦਾ ਹੈ ਇਹ ਬਿਮਾਰੀ ਪ੍ਰਕਾਸ਼ ਸ਼ੰਸ਼ਲੇਸ਼ਨ ਦੀ ਪ੍ਰਕਿਰਿਆ ਨੂੰ ਰੋਕ ਕੇ ਫਲੀਆਂ ਵਿੱਚ ਬੀਜ ਬਣਨ ਤੋਂ ਰੋਕਦੀ ਹੈ ਅਤੇ ਫਲੀ ਦੀ ਜਗ੍ਹਾ ‘ਤੇ ਸਿੰਗ ਵਰਗੇ ਆਕਾਰ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖੇਤਾਂ ਦਾ ਨਿਰੀਖਣ ਨਾਂ ਕੀਤਾ ਜਾਵੇ ਤਾਂ ਇਹ ਬਿਮਾਰੀ 50-70 % ਝਾੜ ਨੂੰ ਨੁਕਸਾਨ ਪਹੁਚਾਉੰਦੀ ਹੈ।

Facebook Comments

Trending

Copyright © 2020 Ludhiana Live Media - All Rights Reserved.