ਪੰਜਾਬੀ
ਸ਼ਾਹਰੁਖ ਦੀ ਬੇਗਮ ਨੇ ਹੌਟਨੈੱਸ ਦੇ ਬਿਖ਼ੇਰੇ ਜਲਵੇ, ਬਲੈਕ ਮੈਕਸੀ ਡਰੈੱਸ ’ਚ ਗੌਰੀ ਦੀ ਸ਼ਾਨਦਾਰ ਲੁੱਕ
Published
3 years agoon

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਇਕ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ-ਨਾਲ ਫੈਸ਼ਨਿਸਟਾ ਵੀ ਹੈ। ਗੌਰੀ ਖ਼ਾਨ ਜਦੋਂ ਵੀ ਕਿਸੇ ਪਾਰਟੀ ਜਾਂ ਈਵੈਂਟ ’ਚ ਆਉਂਦੀ ਹੈ ਤਾਂ ਉਸ ਦਾ ਅੰਦਾਜ਼ ਕਾਫ਼ੀ ਲਾਈਮਲਾਈਟ ਚੋਰੀ ਕਰਦੀ ਹੈ। ਗੌਰੀ ਖ਼ਾਨ ਬੇਸ਼ੱਕ ਅਦਾਕਾਰਾ ਨਹੀਂ ਪਰ ਉਹ ਖੂਬਸੂਰਤੀ ’ਚ ਅਦਾਕਾਰਾਂ ਦਾ ਮੁਕਾਬਲਾ ਕਰਦੀ ਨਜ਼ਰ ਆਉਂਦੀ ਹੈ।
ਗੌਰੀ ਖ਼ਾਨ ਆਪਣੀ ਲੁੱਕ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਸ਼ਾਹਰੁਖ ਦੀ ਬੇਗਮ ਆਪਣੇ ਲੁੱਕ ਕਾਰਨ ਲਾਈਮਲਾਈਟ ’ਚ ਆ ਗਈ ਹੈ।
ਗੌਰੀ ਖ਼ਾਨ ਸ਼ਨੀਵਾਰ ਸ਼ਾਮ ਨੂੰ ਜਿਊਲਰੀ ਕਲੈਕਸ਼ਨ ਲਾਂਚ ਕਰਨ ਪਹੁੰਚੀ ਸੀ। ਇਸ ਦੌਰਾਨ ਹਸੀਨਾ ਦਾ ਲੁੱਕ ਕਲਾਸੀ ਹੋਣ ਦੇ ਨਾਲ-ਨਾਲ ਬੇਹੱਦ ਬੋਲਡ ਵੀ ਨਜ਼ਰ ਆਇਆ। ਗੌਰੀ ਖ਼ਾਨ ਬਲੈਕ ਮੈਕਸੀ ਡਰੈੱਸ ’ਚ ਆਪਣੇ ਆਪਣੀ ਖੂਬਸੂਰਤੀ ਨੂੰ ਫ਼ਲਾਂਟ ਕਰਦੀ ਨਜ਼ਰ ਆਈ। ਇਸ ਦੇ ਨਾਲ ਗੌਰੀ ਖ਼ਾਨ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
ਗੌਰੀ ਨੇ ਹਰੇ ਅਤੇ ਲਾਲ ਸਟੋਨਜ਼ ਵਾਲਾ ਹਾਰ ਪਾਇਆ ਹੈ। ਕੈਮਰੇ ਸਾਹਮਣੇ ਗੌਰੀ ਖ਼ਾਨ ਆਪਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਗੌਰੀ ਖ਼ਾਨ ਨੇ ਆਪਣੀ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਗੌਰੀ ਖ਼ਾਨ ਦਾ ਹੌਟ ਅੰਦਾਜ਼ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਗੌਰੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੌਰੀ ਜਲਦੀ ਹੀ ਕਰਨ ਜੌਹਰ ਦੇ ਚੈਟ ਸ਼ੋਅ ‘ਕੌਫੀ ਵਿਦ ਕਰਨ 7’ ’ਚ ਨਜ਼ਰ ਆਵੇਗੀ। ਗੌਰੀ ਸ਼ੋਅ ’ਚ ਸ਼ਾਹਰੁਖ ਖ਼ਾਨ ਨਾਲ ਨਹੀਂ ਸਗੋਂ ਭਾਵਨਾ ਪਾਂਡੇ, ਸੀਮਾ ਸਚਦੇਵ, ਮਹੀਪ ਕਪੂਰ ਅਤੇ ਨੀਲਮ ਕੋਠਾਰੀ ਸੋਨੀ ਨਾਲ ਨਜ਼ਰ ਆਵੇਗੀ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ
-
ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ ‘ਚ ਲੁੱਟੀ ਮਹਿਫਲ, ਸ਼ੇਅਰ ਕੀਤੀਆਂ ਤਸਵੀਰਾਂ