ਪੰਜਾਬ ਨਿਊਜ਼

ਗਿੱਲੀ ਮਿੱਟੀ ’ਚ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਪ੍ਰਸ਼ੰਸਕ ਹੋਏ ਖ਼ੁਸ਼

Published

on

‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਕੌਰ ਗਿੱਲ ਪੰਜਾਬ ਦੀ ਕੈਟਰੀਨਾ ਕੈਫ ਤੋਂ ਭਾਰਤ ਦੀ ਸ਼ਹਿਨਾਜ਼ ਗਿੱਲ ਬਣ ਚੁੱਕੀ ਹੈ। ਕਰੋੜਾਂ ਦਿਲਾਂ ’ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਜਿਥੇ ਵੀ ਜਾਂਦੀ ਹੈ, ਆਪਣੀ ਵੱਖਰੀ ਛਾਪ ਛੱਡ ਦਿੰਦੀ ਹੈ। ਸ਼ਾਇਦ ਇਸ ਲਈ ਉਹ ਹਰ ਕਿਸੇ ਦੀ ਫੇਵਰੇਟ ਬਣ ਚੁੱਕੀ ਹੈ।

ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਿਨਾਜ਼ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹੈ। ਇਸ ਲਈ ਇਕ ਵਾਰ ਮੁੜ ਉਸ ਨੇ ਸੋਸ਼ਲ ਮੀਡੀਆ ’ਤੇ ਮਿੱਟੀ ਨਾਲ ਜੁੜੀ ਤਸਵੀਰ ਪੋਸਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਸਾਰਿਆਂ ਦੀ ਚਹੇਤੀ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਮਿੱਟੀ ’ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਬਲੈਕ ਸ਼ਾਰਟਸ ਤੇ ਟੀ-ਸ਼ਰਟ ਪਹਿਨੀ ਸ਼ਹਿਨਾਜ਼ ਨੂੰ ਤਸਵੀਰਾਂ ’ਚ ਵੱਖ-ਵੱਖ ਤਰ੍ਹਾਂ ਦੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।

ਇਕ ਪਾਸੇ ਜਿਥੇ ਆਮ ਇਨਸਾਨ ਸੜਕ ’ਤੇ ਪਈ ਮਿੱਟੀ ਦੇਖ ਕੇ ਦੂਰ ਆਪਣੀ ਰਾਹ ਬਦਲ ਲੈਂਦੇ ਹਨ, ਉਥੇ ਸ਼ਹਿਨਾਜ਼ ਆਰਾਮ ਨਾਲ ਗਿੱਲੀ ਮਿੱਟੀ ’ਚ ਪੋਜ਼ ਦੇ ਰਹੀ ਹੈ। ਕਮਾਲ ਦੀ ਗੱਲ ਇਹ ਹੈ ਕਿ ਮਿੱਟੀ ’ਚ ਖੇਡਦੀ ਸ਼ਹਿਨਾਜ਼ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਸਪਾ ਟਾਈਮ।’’

ਮਤਲਬ ਸ਼ਹਿਨਾਜ਼ ਦੀ ਖ਼ੂਬਸੂਰਤੀ ਦਾ ਰਾਜ਼ ਦੇਸ਼ ਦੀ ਮਿੱਟੀ ਹੈ। ਚਿਹਰੇ ’ਤੇ ਪਿਆਰੀ ਜਿਹੀ ਮੁਸਕਾਨ ਨਾਲ ਸ਼ਹਿਨਾਜ਼ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਖ਼ੁਸ਼ ਹੋ ਗਏ ਹਨ। ਸ਼ਹਿਨਾਜ਼ ਦੀਆਂ ਤਸਵੀਰਾਂ ’ਤੇ ਇਕ ਤੋਂ ਵੱਧ ਦੇ ਇਕ ਕੁਮੈਂਟਸ ਆ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.