ਪੰਜਾਬੀ
ਸ਼ਹਿਨਾਜ਼ ਬੌਸ ਲੇਡੀ ਲੁੱਕ ’ਚ ਆਈ ਨਜ਼ਰ, ਮਿਸ ਗਿੱਲ ਨੇ ਵਾਈਟ ਆਊਟਫ਼ਿਟਸ ’ਚ ਮਚਾਈ ਤਬਾਹੀ
Published
3 years agoon

‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਆਪਣੀ ਪ੍ਰੋਫੈਸ਼ਨਲ ਲਾਈਫ਼ ’ਚ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਸ ਕੋਲ ਕਈ ਪ੍ਰੋਜੈਕਟ ਹਨ। ਅਦਾਕਾਰਾ 24 ਘੰਟੇ ਕੰਮ ਕਰ ਰਹੀ ਹੈ। ਸ਼ਹਿਨਾਜ਼ ਲਈ ਸ਼ਨੀਵਾਰ ਵੀ ਕਾਫੀ ਬਿਜ਼ੀ ਰਿਹਾ। ਸ਼ਹਿਨਾਜ਼ ਨੂੰ ਸ਼ਨੀਵਾਰ ਸ਼ਾਮ ਮੁੰਬਈ ’ਚ ਫ਼ਿਲਮ ਸਿਟੀ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਸ਼ਹਿਨਾਜ਼ ਦੇ ਨਾਲ ਉਨ੍ਹਾਂ ਦੇ ਭਰਾ ਸ਼ਾਹਬਾਜ਼ ਅਤੇ ਅਦਾਕਾਰ ਵਰੁਣ ਸ਼ਰਮਾ ਵੀ ਸਨ।
ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਵਾਈਟ ਕ੍ਰੋਪ ਟੌਪ ’ਤੇ ਵਾਈਟ ਬਲੇਜ਼ਰ ਅਤੇ ਪੈਂਟ ’ਚ ਸਟਾਈਲਿਸ਼ ਲੱਗ ਰਹੀ ਸੀ। ਉਸ ਦਾ ਲੇਡੀ ਬੌਸ ਅਵਤਾਰ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਦੇ ਨਾਲ ਸ਼ਹਿਨਾਜ਼ ਨੇ ਪਿੰਕ ਕਲਰ ਦੀ ਹੀਲ ਪਾਈ ਹੈ।
ਸ਼ਹਿਨਾਜ਼ ਨੇ ਫੈਸ਼ਨ ਅਤੇ ਗਲੈਮਰ ਦੀ ਦੁਨੀਆ ਦੀਆਂ ਬਾਰੀਕੀਆਂ ਨੂੰ ਥੋੜ੍ਹੇ ਸਮੇਂ ’ਚ ਹੀ ਸਮਝ ਲਿਆ ਅਤੇ ਇਹ ਤਸਵੀਰਾਂ ਉਸ ਦੇ ਸਟਾਈਲ ਸੈਂਸ ਨੂੰ ਦਰਸਾਉਂਦੀਆਂ ਹਨ। ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਤਸਵੀਰਾਂ ਅਤੇ ਵੀਡੀਓ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ।
ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ
-
ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ ‘ਚ ਲੁੱਟੀ ਮਹਿਫਲ, ਸ਼ੇਅਰ ਕੀਤੀਆਂ ਤਸਵੀਰਾਂ