Connect with us

ਪੰਜਾਬੀ

ਸਿੱਖੀ ‘ਚ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਹੁਣ ਸ਼੍ਰੋਮਣੀ ਕਮੇਟੀ ਵੀ ਇਸਾਈਆਂ ਵਾਂਗ ਵੰਡੇਗੀ ਲਿਟਰੇਚਰ

Published

on

SGPC to distribute literature like Christians to curb corruption in Sikhism

ਜਗਰਾਉਂ / ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸਾਈਆਂ ਵਾਂਗ ਸਿੱਖ ਧਰਮ ਦੇ ਮਹਾਨ ਵਿਰਸੇ ‘ਚ ਪਰੋਇਆ ਲਿਟਰੇਚਰ ਘਰ-ਘਰ ਵੰਡੇਗੀ। ਇਹ ਦਾਅਵਾ ਅੱਜ ਜਗਰਾਉਂ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਮੁੱਖ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਘਰ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ।

ਐਡਵੋਕੇਟ ਧਾਮੀ ਨੇ ਪਤਿੱਤਪੁਣੇ ਰਾਹੀਂ ਸਿੱਖੀ ਨੂੰ ਲੱਗ ਰਹੇ ਖੋਰੇ ‘ਤੇ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਨਕਾਰਿਆ ਨਹੀ ਜਾ ਸਕਦਾ, ਪਰ ਜਿੰਨਾ ਪਤਿਤਪੁਣੇ ‘ਤੇ ਪ੍ਰਚਾਰ ਹੋ ਰਿਹਾ ਹੈ ਅਜਿਹਾ ਕੁਝ ਵੀ ਨਹੀਂ । ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਰੋਕਥਾਮ ਲਈ ਆਪਣੇ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਦੇ ਵਿੱਚ ਹੁਣ ਹਰ ਘਰ ਚਾਹੇ ਉਸ ਵਿੱਚ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਰਹਿੰਦਾ ਹੈ ਨੂੰ ਸਿੱਖ ਇਤਿਹਾਸ ਤੇ ਛਪਵਾਏ ਗਏ ਕਿਤਾਬਚੇ ਨੂੰ ਵੰਡਿਆ ਜਾਵੇਗਾ ।

ਪ੍ਰਧਾਨ ਐਡਵੋਕੇਟ ਧਾਮੀ ਦੀ ਜਗਰਾਉਂ ਫੇਰੀ ਦਾ ਮਕਸਦ ਸਿੱਖ ਸੰਘਰਸ਼ ਦਾ ਹਿੱਸਾ ਰਹੇ ਸਿੱਖਾਂ ਦੇ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕਰਨਾ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਈ ਗਰੇਵਾਲ ਜੋ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ ਨੇ ਸਿੱਖ ਸੰਘਰਸ਼ ਦੌਰਾਨ ਖ਼ੁਦ ਜੋਧਪੁਰ ਜੇਲ੍ਹ ਕੱਟੀ ਸੀ।

ਉਨ੍ਹਾਂ ਇਸ ਮੁਲਾਕਾਤ ਤੋਂ ਬਾਅਦ ਭਾਈ ਗਰੇਵਾਲ ਵੱਲੋਂ ਨਿਭਾਈਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਈ ਗਰੇਵਾਲ ਨੇ ਸਿੱਖ ਸੰਘਰਸ਼ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ, ਅਤੇ ਉਨ੍ਹਾਂ ਹਮੇਸ਼ਾ ਹੀ ਸੰਘਰਸ਼ੀ ਸਿੱਖਾਂ ਦੇ ਮਸਲਿਆਂ ਦੀ ਗੱਲ ਕੀਤੀ ਹੈ ।ਇਸ ਮੌਕੇ ਭਾਈ ਗਰੇਵਾਲ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ।

Facebook Comments

Trending