ਪੰਜਾਬੀ

ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਸਾਹਿੱਤਕ ਸਮਾਰੋਹ 12 ਮਾਰਚ ਨੂੰ 

Published

on

ਲੁਧਿਆਣਾ : ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਅਤੇ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿਤ ਕਲਾ ਕੇਂਦਰ ਵੱਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਭਜਨ ਹਲਵਾਰਵੀ ਯਾਦਗਾਰੀ ਸਾਹਿਤਕ ਸਮਾਗਮ 12 ਮਾਰਚ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਆਰੰਭ ਕਰਵਾਇਆ ਜਾਵੇਗਾ।
ਇਸ ਵਾਰ ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਮਵਰ ਪੰਜਾਬੀ ਲੇਖਕ ਡਾ. ਅਨੂਪ ਸਿੰਘ  ਬਟਾਲਾ ਨੂੰ ਦਿੱਤਾ ਜਾਵੇਗਾ।

ਇਸ ਪੁਰਸਕਾਰ ਵਿਚ ਉਨ੍ਹਾਂ ਨੂੰ 21 ਹਜ਼ਾਰ ਰੁਪੈ ਦੀ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਚਿੰਨ੍ਹ  ਭੇਂਟ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸਿਰਮੌਰ ਪੰਜਾਬੀ ਲੇਖਕ ਤੇ ਹਲਵਾਰਵੀ ਜੀ ਦੇ ਨਿਕਟ ਸਨੇਹੀ ਡਾ. ਵਰਿਆਮ ਸਿੰਘ ਸੰਧੂ  ਹੋਣਗੇ। ਸਮਾਗਮ ਵਿੱਚ ਸੰਸਥਾ ਦੇ ਮੁੱਖ ਸਲਾਹਕਾਰ ਪ੍ਰੋਃ ਗੁਰਭਜਨ ਸਿੰਘ ਗਿੱਲ ਵੀ ਪੁੱਜਣਗੇ। ਇਹ ਸਮਾਗਮ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਪੱਖੋਵਾਲ ਰੋਡ ਹਲਵਾਰਾ ਵਿਖੇ ਕਰਵਾਇਆ ਜਾ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.