Connect with us

ਅਪਰਾਧ

ਫੰਡਾਂ ’ਚ ਹੇਰਾਫੇਰੀ ਦਾ ਮਾਮਲੇ ‘ਚ ਸੱਤ ਮੁਅੱਤਲ, ਤਿੰਨ ਮੁਲਾਜ਼ਮ ਨੌਕਰੀਓਂ ਫ਼ਾਰਗ

Published

on

Seven suspended, three fired for misappropriation of funds

ਪਟਿਆਲਾ: ਪੰਜਾਬੀ ਯੂਨੀਵਰਸਿਟੀ ’ਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਮਾਮਲੇ ’ਚ ਵੱਡੀ ਕਾਰਵਾਈ ਕਰਦਿਆਂ ਸੱਤ ਮੁਲਾਜ਼ਮਾਂ ਨੂੰ ਮੁਅੱਤਲ ਤੇ ਤਿੰਨ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ’ਚ ਜਾਅਲੀ ਬਿੱਲਾਂ ਦੇ ਆਧਾਰ ’ਤੇ ਸਰਕਾਰੀ ਫੰਡਾਂ ਨੂੰ ਮੁਲਾਜ਼ਮਾਂ ਵੱਲੋਂ ਆਪਣੇ ਖਾਤਿਆਂ ’ਚ ਪਾਇਆ ਜਾ ਰਿਹਾ ਸੀ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਅੱਠ ਵਿਅਕਤੀਆਂ ਖ਼ਿਲਾਫ਼ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ।

ਜਾਂਚ ਵਿਚ ਪਤਾ ਲੱਗਿਆ ਹੈ ਕਿ ਸੀਨੀਅਰ ਸਹਾਇਕ ਨੇ ਹੋਰ ਮੁਲਾਜ਼ਮਾਂ ਦੇ ਖਾਤਿਆਂ ਵਿਚ ਵੀ 5 ਤੋਂ 12 ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾਈ ਸੀ। ਯੂਨੀਵਰਸਿਟੀ ਵੱਲੋਂ ਅਜਿਹੇ 12 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਪਡ਼ਤਾਲ ਤੋਂ ਬਾਅਦ ਘਪਲੇ ਵਿਚ ਹਿੱਸੇਦਾਰ ਮੰਨਿਆ ਗਿਆ। ਇਸੇ ਜਾਂਚ ਰਿਪੋਰਟ ਦੇ ਆਧਾਰ ’ਤੇ ਮੰਗਲਵਾਰ ਨੂੰ ਵਾਈਸ ਚਾਂਸਲਰ ਵੱਲੋਂ 10 ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਹਨ।

ਪੰਜਾਬੀ ਯੂਨੀਵਰਸਿਟੀ ਵੱਲੋਂ ਘਪਲਾ ਕਰਨ ਵਾਲਿਆਂ ਖ਼ਿਲਾਫ਼ ਦਰਜ ਕਰਵਾਏ ਪਰਚੇ ਵਿਚ ਨਾਮਜ਼ਦ ਸੀਨੀਅਰ ਸਹਾਇਕ ਦੇ ਸਾਥੀ ਨੂੰ ਪੁਲਿਸ ਨੇ ਡੇਢ ਮਹੀਨੇ ਬਾਅਦ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸੀਨੀਅਰ ਸਹਾਇਕ ਨਿਸ਼ੂ ਚੌਧਰੀ ਦੇ ਜਿੰਮ ਟ੍ਰੇਨਰ ਵਿਨੇ ਕੁਮਾਰ ਨੂੰ ਕਾਬੂ ਕਰ ਲਿਆ ਹੈ। ਵਿਨੇ ਨੇ ਹੀ ਪਰਚਾ ਦਰਜ ਹੋਣ ਤੋਂ ਪਹਿਲਾਂ ਪੁਲਿਸ ਕੋਲ ਦਰਜ ਕਰਵਾਏ ਬਿਆਨ ’ਚ ਕਿਹਾ ਸੀ ਕਿ ਨਿਸ਼ੂ ਚੌਧਰੀ ਨੇ ਸੇਬਾਂ ਦੇ ਬਾਗ਼ ਹੋਣ ਦਾ ਕਹਿ ਕੇ ਉਸ ਦੇ ਬੈਂਕ ਖਾਤੇ ਵਿਚ 47 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਇਸ ਵਿਚੋਂ ਕੁਝ ਰਾਸ਼ੀ ਨਿਸ਼ੂ ਚੌਧਰੀ ਨੇ ਵਾਪਸ ਲੈ ਲਈ ਸੀ।

ਇਸ ਮਾਮਲੇ ’ਚ ਨਾਮਜ਼ਦ ਮੁੱਖ ਮੁਲਜ਼ਮ ਨਿਸ਼ੂ ਚੌਧਰੀ, ਜਤਿੰਦਰ ਸਿੰਘ, ਅਕਾਸ਼ਦੀਪ, ਸੋਨੂੰ ਤੇ ਨਿਸ਼ਾ ਸ਼ਰਮਾ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਘਪਲੇ ਦੇ ਮਾਮਲੇ ’ਚ 10 ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਪੁਸ਼ਟੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਐਡਹਾਕ ’ਤੇ ਕੰਮ ਕਰਨ ਵਾਲੇ ਤਿੰਨ ਮੁਲਾਜ਼ਮਾਂ ਨੂੰ ਬਰਖ਼ਾਸਤ ਤੇ ਪੱਕੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਪ੍ਰੋ. ਅਰਵਿੰਦ ਨੇ ਦੁਹਰਾਇਆ ਕਿ ਯੂਨੀਵਰਸਿਟੀ ’ਚ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਨਹੀਂ ।

Facebook Comments

Advertisement

ਤਾਜ਼ਾ

Punjab Cabinet discusses implementation of pro-poor initiatives in a timely manner Punjab Cabinet discusses implementation of pro-poor initiatives in a timely manner
ਪੰਜਾਬ ਨਿਊਜ਼6 mins ago

ਪੰਜਾਬ ਮੰਤਰੀ ਮੰਡਲ ਨੇ ਮੀਟਿੰਗ ‘ਚ ਗਰੀਬ ਪੱਖੀ ਪਹਿਲਕਦਮੀਆਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਬਾਰੇ ਕੀਤਾ ਵਿਚਾਰ ਵਟਾਂਦਰਾ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਗਰੀਬ ਪੱਖੀ...

All Indian students safe during a shooting at a Russian university - Indian embassy All Indian students safe during a shooting at a Russian university - Indian embassy
ਅਪਰਾਧ16 hours ago

ਰੂਸ ਦੀ ਯੂਨੀਵਰਸਿਟੀ ‘ਚ ਹੋਈ ਗੋਲੀਬਾਰੀ ਦੌਰਾਨ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ – ਭਾਰਤੀ ਦੂਤਾਵਾਸ

ਦੱਸ ਦਈਏ ਕਿ ਰੂਸ ਦੇ ਪੇਰਮ ਸ਼ਹਿਰ ਦੀ ਯੂਨੀਵਰਸਿਟੀ ਵਿਚ ਹੋਈ ਗੋਲੀਬਾਰੀ ਦੀ ਘਟਨਾ ਉੱਤੇ ਭਾਰਤੀ ਦੂਤਘਰ ਨੇ ਇਕ ਬਿਆਨ...

A case has been registered against a youth for abducting a minor girl by cheating on her marriage A case has been registered against a youth for abducting a minor girl by cheating on her marriage
ਅਪਰਾਧ16 hours ago

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਅਗਵਾ, ਨੌਜਵਾਨ ਖਿਲਾਫ ਮਾਮਲਾ ਦਰਜ

ਲੁਧਿਆਣਾ : ਗੁਰਪ੍ਰੀਤ ਨਗਰ ਇਲਾਕੇ ਚੋਂ ਵਿਆਹ ਦਾ ਝਾਂਸਾ ਦੇ ਕੇ 17 ਵਰ੍ਹਿਆਂ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ।...

In District Ludhiana again 6278 samples were taken today, 4 patients positive In District Ludhiana again 6278 samples were taken today, 4 patients positive
ਕਰੋਨਾਵਾਇਰਸ16 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 6278 ਸੈਂਪਲ ਲਏ, 4 ਮਰੀਜ਼ ਪੋਜ਼ਟਿਵ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

ਇੰਡੀਆ ਨਿਊਜ਼16 hours ago

ਅਸੀਂ ਕਿਸਾਨੀ ਅੰਦੋਲਨ ਨੂੰ ਜਿੱਤਕੇ ਹੀ ਘਰਾਂ ਨੂੰ ਜਾਵਾਂਗੇ : ਬਲਬੀਰ ਸਿੰਘ ਰਾਜੇਵਾਲ

ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਹਾਲੀ ਵਿਖੇ ਕਿਸਾਨ ਮਹਾਪੰਚਾਇਤ ਕੀਤੀ ਗਈ, ਜਿਸ ਵਿਚ ਪੰਜਾਬ ਸਮੇਤ ਹਰਿਆਣਾ ਅਤੇ...

Meeting by Bhakti Ekta Ugrahan to make India Bandh a success on 27th Meeting by Bhakti Ekta Ugrahan to make India Bandh a success on 27th
ਖੇਤੀਬਾੜੀ16 hours ago

27 ਨੂੰ ਭਾਰਤ ਬੰਦ ਸਫਲ ਕਰਨ ਲਈ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮੀਟਿੰਗ

ਅੰਮ੍ਰਿਤਸਰ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪੱਧਰੀ ਮੀਟਿੰਗ ਪਿੰਡ ਥੋਬਾ ਦੇ ਧਾਰਮਿਕ ਅਸਥਾਨ ਜੋਗੀ ਆਸਨ ਵਿਖੇ ਬਲਾਕ...

Newly appointed Chief Minister Charanjit Singh Channi paid obeisance at Gurdwara Tahli Sahib Newly appointed Chief Minister Charanjit Singh Channi paid obeisance at Gurdwara Tahli Sahib
ਪੰਜਾਬ ਨਿਊਜ਼17 hours ago

ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਨਤਮਸਤਕ ਹੋਏ

ਫਤਿਹਗੜ੍ਹ ਸਾਹਿਬ : ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਦੁਆਰਾ ਟਾਹਲੀ ਸਾਹਿਬ ਨਤਮਸਤਕ ਹੋ ਕੇ ਬਾਬਾ ਰਾਮ ਸਿੰਘ...

Unemployed teachers will soon visit Charanjit Channi's mansion Unemployed teachers will soon visit Charanjit Channi's mansion
ਪੰਜਾਬ ਨਿਊਜ਼17 hours ago

ਜਲਦ ਹੀ ਬੇਰੁਜ਼ਗਾਰ ਅਧਿਆਪਕ ਕਰਨਗੇ ਚਰਨਜੀਤ ਚੰਨੀ ਦੀ ਕੋਠੀ

ਜਾਣਕਰੀ ਅਨੁਸਾਰ ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਚਾਰ ਸਾਲ ਤੋਂ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀਐਡ...

3 and a half lakh devotees paid obeisance at Sodhal Mela during a week 3 and a half lakh devotees paid obeisance at Sodhal Mela during a week
ਧਰਮ17 hours ago

ਸੋਢਲ ਮੇਲੇ ‘ਚ ਇਕ ਹਫ਼ਤੇ ਦੌਰਾਨ ਸਾਢੇ 3 ਲੱਖ ਸ਼ਰਧਾਲੂ ਹੋਏ ਨਤਮਸਤਕ

ਜਲੰਧਰ : ਵਿਸ਼ਵ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ‘ਤੇ ਸਾਢੇ ਤਿੰਨ ਲੱਖ ਸ਼ਰਧਾਲੂ ਮੰਦਰ ‘ਚ ਨਤਸਮਤਕ ਹੋਏ। ਭਾਵੇਂ ਮੇਲਾ...

Girl who went to Canada on in-laws' money refused to call her husband, divorce case reached Girl who went to Canada on in-laws' money refused to call her husband, divorce case reached
ਅਪਰਾਧ17 hours ago

ਸਹੁਰਿਆਂ ਦੇ ਪੈਸਿਆਂ ’ਤੇ ਕੈਨੇਡਾ ਗਈ ਲੜਕੀ ਨੇ ਪਤੀ ਨੂੰ ਬੁਲਾਉਣ ਤੋਂ ਕੀਤਾ ਇਨਕਾਰ, ਤਲਾਕ ਤਕ ਪਹੁੰਚਿਆ ਮਾਮਲਾ

ਜਗਰਾਓਂ : ਨੌਜਵਾਨ ਦਾ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਲੋਹੱਟਬੱਧੀ ਦੇ ਮਨਵੀਰ ਸਿੰਘ ਨੇ...

Kunwar Vijay Pratap's statement regarding Chief Minister Channi came to the fore Kunwar Vijay Pratap's statement regarding Chief Minister Channi came to the fore
ਇੰਡੀਆ ਨਿਊਜ਼18 hours ago

ਮੁੱਖ ਮੰਤਰੀ ਚੰਨੀ ਨੂੰ ਲੈਕੇ ਕੁੰਵਰ ਵਿਜੈ ਪ੍ਰਤਾਪ ਦਾ ਬਿਆਨ ਆਇਆ ਸਾਹਮਣੇ

ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ...

CM Channy will hold his first cabinet meeting later this evening, with several major announcements likely CM Channy will hold his first cabinet meeting later this evening, with several major announcements likely
ਪੰਜਾਬ ਨਿਊਜ਼18 hours ago

CM ਚੰਨੀ ਅੱਜ ਦੇਰ ਸ਼ਾਮ ਕਰਨਗੇ ਪਹਿਲੀ ਕੈਬਨਿਟ ਮੀਟਿੰਗ, ਕਈ ਵੱਡੇ ਐਲਾਨ ਹੋਣ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ ਦੇਰ ਸ਼ਾਮ ਅੱਠ ਵਜੇ...

Trending