Connect with us

ਪੰਜਾਬ ਨਿਊਜ਼

ਕੋਰੋਨਾ ਵਾਇਰਸ: ਵਿਦੇਸ਼ ਤੋਂ ਵਾਪਸ ਆਏ ਲੁਧਿਆਣਾ ਦੇ 7 ਲੋਕ ਹੋਏ ਗਾਇਬ

Published

on

ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਵਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਦਸ ਦਈਏ ਕਿ ਲੁਧਿਆਣਾ ਦੇ ਅਲੱਗ-ਅਲੱਗ ਇਲਾਕਿਆਂ ਤੋਂ 7 ਲੋਕ ਵਿਦੇਸ਼ ਘੁੰਮਣ ਗਏ ਸਨ ਤੇ ਜਦੋਂ ਉਹ ਵਾਪਸ ਆਏ ਤਾ ਚੀਨ ਵਲੋਂ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਵਰਤੀ ਜਾ ਰਹੀ ਸਾਵਧਾਨੀਆਂ ਦੇ ਵਿਚ ਅਚਾਨਕ ਗਾਇਬ ਹੋ ਗਏ। ਪੁਲਿਸ ਇਨ੍ਹਾਂ ਲੋਕਾਂ ਦੀ ਭਾਲ ਲਈ ਹਰ ਸੰਭਵ ਕਦਮ ਚੱਕ ਰਹੀ ਹੈ। ਇਨ੍ਹਾਂ ਨੂੰ ਲੱਭਣ ਲਈ ਅਲੱਗ-ਅਲੱਗ ਥਾਣਿਆਂ ਦੀ ਡਿਊਟੀ ਲਗਾਈ ਗਈ ਹੈ। ਪੁਲਿਸ ਵਲੋਂ 7 ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਨਾਮ ਤੇ ਐਡਰੈੱਸ ਦੱਸੇ ਗਏ ਹਨ।

ਡੀਸੀਪੀ ਹੈੱਡ ਕੁਆਟਰਜ਼ ਵਲੋਂ ਜਾਰੀ ਕੀਤੀ ਚਿੱਠੀ ਚ ਥਾਣਾ ਮੇਹਰਬਾਨ ਦੁੱਗਰੀ ਸਰਾਭਾ ਨਗਰ ਸਦਰ ਪੀਏਯੁ  ਮਾਡਲ ਟਾਊਨ ਅਤੇ ਦਿੱਲੀ ਪੁਲਿਸ ਨੂੰ ਵੀ ਤਲਾਸ਼ ਲਈ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਚ 2 ਸ਼ੱਕੀ ਲੋਕਾਂ ਨੂੰ ਭਾਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋ 42 ਸਾਲਾਂ ਮਰੀਜ਼ 3 ਮਹੀਨੇ ਪਹਿਲਾ ਮਲੇਸ਼ੀਆ ਤੋਂ ਵਾਪਸ ਆਇਆ ਸੀ ਅਤੇ ਦੂਜਾ ਇਟਲੀ ਤੋਂ ਵਾਪਸ ਆਇਆ ਸੀ।  ਦੋਨਾਂ ਮਰੀਜ਼ਾਂ ਨੂੰ ਵੀਰਵਾਰ ਨੂੰ ਹਸਪਤਾਲ ਚ ਭਾਰਤੀ ਕਰਵਾਇਆ ਗਿਆ ਅਤੇ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਚ ਰੱਖਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਰੀਜ਼ ਦੇ ਸੈਪਲ ਜਾਂਚ ਲਈ ਭੇਜੇ ਗਏ ਹਨ।

Facebook Comments

Trending