Connect with us

ਪੰਜਾਬੀ

 ਬੋਰਸਟਲ ਤੇ ਜਨਾਨਾ ਜੇਲ੍ਹਾਂ ਸਮੇਤ ਅਬਜ਼ਰਵੇਸ਼ਨ ਹੋਮ ‘ਚ ਲੜੀਵਾਰ ਮੈਡੀਕਲ ਕੈਂਪਾਂ ਦਾ ਆਯੋਜਨ

Published

on

Series of Medical Camps at Observation Homes including Borstal and Women's Jails

ਲੁਧਿਆਣਾ :   ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਦੀ ਦੇਖ-ਰੇਖ ਹੇਠ ਸਿਵਲ ਸਰਜਨ, ਲੁਧਿਆਣਾ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ, ਜਨਾਨਾ ਜੇਲ੍ਹ ਅਤੇ ਅਬਜ਼ਰਵੇਸ਼ਨ ਹੋਮ, ਲੁਧਿਆਣਾ ਵਿੱਚ ਲੜੀਵਾਰ ਮੈਡੀਕਲ ਕੈਂਪਾਂ ਦਾ ਆਯੋਜਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

ਇਸ ਲੜੀ ਵਿੱਚ 10 ਅਗਸਤ ਨੂੰ ਕੇਂਦਰੀ ਜੇਲ੍ਹ, 11 ਅਗਸਤ ਨੂੰ ਬੋਰਸਟਲ ਜੇਲ੍ਹ, 12 ਅਗਸਤ ਨੂੰ ਜਨਾਨਾ ਜੇਲ੍ਹ ਅਤੇ 13 ਅਗਸਤ ਨੂੰ ਅਬਜ਼ਰਵੇਸ਼ਨ ਹੋਮ, ਲੁਧਿਆਣਾ ਵਿੱਚ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ 10 ਅਗਸਤ ਨੂੰ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਸਿਵਲ ਸਰਜਨ, ਲੁਧਿਆਣਾ ਵੱਲੋਂ ਭੇਜੀ ਗਈ ਡਾਕਟਰਾਂ ਦੀ ਟੀਮ ਵੱਲੋਂ  ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦਾ ਮੈਡੀਕਲ ਚੈਕੱਅਪ ਕੀਤਾ ਗਿਆ।

Facebook Comments

Trending