Connect with us

ਪੰਜਾਬ ਨਿਊਜ਼

ਪੰਜਾਬ ਯੂਨੀਵਰਸਿਟੀ ਤੇ ਐਫਿਲੀਏਟਿਡ ਕਾਲਜਾਂ ਦੀਆਂ ਸਮੈਸਟਰ ਪ੍ਰੀਖਿਆਵਾਂ 24 ਤੋਂ

Published

on

Semester Examinations of Panjab University and Affiliated Colleges from 24th

ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਨੇ ਸਮੈਸਟਰ ਪ੍ਰੀਖਿਆਵਾਂ ਸਬੰਧੀ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹੁਣ ਇਹ ਇਮਤਿਹਾਨ 24 ਜਨਵਰੀ ਤੋਂ ਅਰੰਭ ਹੋਣਗੇ। ਪੀਯੂ ਦੇ ਪ੍ਰੀਖਿਆ ਕੰਟਰੋਲਰ ਵੱਲੋਂ ਜਾਰੀ ਬਿਆਨ ਮੁਤਾਬਕ ਲਿਖਤੀ ਪ੍ਰੀਖਿਆਵਾਂ 17 ਤੋਂ 22 ਜਨਵਰੀ ਤਕ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਪੰਜਾਬ ਯੂਨੀਵਰਸਿਟੀ ਤੇ ਐਫਿਲੀਏਟਿਡ 195 ਕਾਲਜਾਂ ਦੇ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੀਖਿਆਵਾਂ ਦੇਣਗੇ।

ਗ਼ੌਰਤਲ਼ਬ ਹੈ ਕਿ ਪਹਿਲਾਂ ਦਸੰਬਰ 2021 ਵਿਚ ਸਮੈਸਟਰ ਪ੍ਰੀਖਿਆਵਾਂ ਹੋਣੀਆਂ ਸਨ ਜਦਕਿ ਪੀਯੂ ਤੇ ਐਫਿਲੀਏਟਿਡ ਕਾਲਜਾਂ ਵਿਚ ਸਾਰੇ ਪ੍ਰੋਫੈਸਰਾਂ ਨੇ ਸੱਤਵਾਂ ਤਨਖ਼ਾਹ ਕਮਿਸ਼ਨ ਹਾਸਿਲ ਕਰਨ ਲਈ ਮੋਰਚਾ ਖੋਲ੍ਹ ਦਿੱਤਾ ਸੀ। 41 ਦਿਨਾਂ ਤਕ ਪ੍ਰੋਫੈਸਰਾਂ ਦਾ ਧਰਨਾ ਜਾਰੀ ਰਿਹਾ ਸੀ। 9 ਜਨਵਰੀ ਨੂੰ ਪ੍ਰੋਫੈਸਰਾਂ ਵੱਲੋਂ ਧਰਨਾ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਪੀਯੂ ਨੇ ਸਮੈਸਟਰ ਇਮਤਿਹਾਨ ਲੈਣ ਦਾ ਫ਼ੈਸਲਾ ਲਿਆ ਹੈ।

ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਲੈ ਕੇ ਕੁਝ ਹੋਰ ਜ਼ਰੂਰੀ ਹਿਦਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਪ੍ਰੈਕਟੀਕਲ ਲਈ ਪ੍ਰੀਖਿਅਕ ਸਬੰਧੀ ਫ਼ੈਸਲਾ ਸਬੰਧਤ ਕਾਲਜ ਪ੍ਰਿੰਸੀਪਲ ਲੈਣਗੇ। ਲੈਬ ਸਟਾਫ ਦੀ ਅਪਵਾਇੰਟਮੈਂਟ ਨਹੀਂ ਕੀਤੀ ਜਾਵੇਗੀ। ਪ੍ਰੈਕਟੀਕਲ ਮਗਰੋਂ ਐਵਾਰਡ ਲਿਸਟ ਮੇਲ ਜ਼ਰੀਏ ਪੀਯੂ ਨੂੰ ਭੇਜਣੀ ਪਵੇਗੀ। ਪ੍ਰਾਈਵੇਟ ਉਮੀਦਵਾਰ ਤੋਂ ਇਲਾਵਾ ਪੀਯੂ ਯੂਸੋਲ ਸਟੂਡੈਂਟਸ ਤੇ ਰੀ-ਅਪੀਅਰ ਵਿਦਿਆਰਥੀਆਂ ਲਈ ਕਈ ਕਾਲਜਾਂ ਨੂੰ ਪ੍ਰੈਕਟੀਕਲ ਲਈ ਅਲਾਟਮੈਂਟ ਕੀਤੀ ਗਈ ਹੈ ਜੋ ਕਿ ਵਿਦਿਆਰਥੀਆਂ ਦੇ ਅੰਕ ਪੀਯੂ ਦੇ ਕੋਲ ਭੇਜਣਗੇ।

Facebook Comments

Trending